ਪਟਿਆਲਾ: ਸਰਵਿਸ ਰਿਵਾਲਵਰ ਨਾਲ ASI ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ASI Suicide

ਪਟਿਆਲਾ: ਸਰਵਿਸ ਰਿਵਾਲਵਰ ਨਾਲ ASI ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ,ਪਟਿਆਲਾ: ਪਟਿਆਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ‘ਚ ਤਾਇਨਾਤ ਏਐਸਆਈ ਨੇ ਸਰਵਿਸ ਰਿਵਾਲਰ ਨਾਲ ਗੋਲੀ ਮਾਰਕੇ ਖ਼ੁਦਕੁਸ਼ੀ ਕਰ ਲਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਟਿਆਲਾ ਸ਼ਹਿਰ ਦੇ 21 ਨੰਬਰ ਫਾਟਕ ਦੇ ਨੇੜੇ ਵਾਪਰੀ ਹੈ।

ASI Suicide ਮ੍ਰਿਤਕ ਦੀ ਪਹਿਚਾਣ ਹਰਮੇਲ ਸਿੰਘ ਵਜੋਂ ਹੋਈ ਹੈ। ਏਐਸਆਈ ਰਾਜਪੁਰਾ ਨੇੜੇ ਪਿੰਡ ਬਨੂੜ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 40 ਸਾਲ ਦੇ ਕਰੀਬ ਸੀ।

ਹੋਰ ਪੜ੍ਹੋ: ਲੁਧਿਆਣਾ ‘ਚ ਐੱਨ.ਆਰ.ਆਈ. ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ,ਜੇਬ ‘ਚੋਂ ਮਿਲਿਆ ਸੁਸਾਇਡ ਨੋਟ

ASI Suicideਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਮਾਤਮ ਪਸਰ ਗਿਆ ਹੈ। ਉਧਰ ਮ੍ਰਿਤਕ ਦੀ ਲਾਸ ਨੂੰ ਅਮਰ ਹਸਪਤਾਲ ਵਿਖੇ ਲਿਜਾਇਆ ਗਿਆ, ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

-PTC News