ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਸਮੇਤ ਇੱਕ ਨੂੰ ਦਬੋਚਿਆ

pti
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਸਮੇਤ ਇੱਕ ਨੂੰ ਦਬੋਚਿਆ

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਸਮੇਤ ਇੱਕ ਨੂੰ ਦਬੋਚਿਆ,ਪਟਿਆਲਾ: ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋ ਉਹਨਾਂ 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਬਰਾਮਦ ਕੀਤੀ। ਸੀਨੀਅਰ ਕਪਤਾਨ ਪੁਲਿਸ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜਿਲਾ ਪਟਿਆਲਾ ਅੰਦਰ ਸਖ਼ਤ ਨਾਕਾਬੰਦੀ ਚਲਦੀ ਆ ਰਹੀ ਹੈ , ਜਿਸ ਦੋਰਾਨ ਮਨਪ੍ਰੀਤ ਸਿੰਘ , ਪੀ . ਪੀ . ਐਸ , ਉਪ ਕਪਤਾਨ ਪੁਲਿਸ ਰਾਜਪੁਰਾ ਦੀ ਅਗਾਵਾਈ ਹੇਠ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ।

pti
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਸਮੇਤ ਇੱਕ ਨੂੰ ਦਬੋਚਿਆ

ਜਿਸ ਵਿੱਚ ਪੁਲਿਸ ਨੇ ਨੈਸ਼ਨਲ ਹਾਈਵੇ ਨੰਬਰ 1 ਨੇੜੇ ਜਸਨ ਹੋਟਲ ਰਾਜਪੁਰਾ ਕੀਤੀ ਗਈ ਨਾਕਾਬੰਦੀ ਦੋਰਾਨ ਇੱਕ ਕਾਰ ਸਕੋਡਾ ਰੈਪਿਡ ਨੰਬਰ ਸੀ ਐਚ 01 ਏ ਆਰ – 442 ਵਿੱਚ ਸਵਾਰ ਵਿਅਕਤੀ 1 ) ਜਤਿੰਦਰ ਕੁਮਾਰ ਬਾਂਸਲ ਪੁੱਤਰ ਸੁੰਦਰ ਬਾਂਸਲ ਵਾਸੀ ਮਥੁਰਾ ( ਉੱਤਰ ਪ੍ਰਦੇਸ ) ਪਾਸੋ ਕਾਰ ਅੰਦਰ ਬਣਾਈਆਂ ਗਈਆਂ ਖੂਫੀਆ ਜਗਾਵਾਂ ( ਰੱਖਣੇ ) ਵਿੱਚ ਛੁਪਾਕੇ ਰੱਖੀ ਗਈ 01 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਬਾਅਦ ਕੀਤੀ ਗਈ।

ਹੋਰ ਪੜ੍ਹੋ:ਇਹ ਦੋਵੇਂ ਵਿਅਕਤੀ ਕਰਦੇ ਸੀ ਅਜਿਹੇ ਕੰਮ ,ਅੱਜ ਜੇਲ੍ਹ ‘ਚ ਮਨਾਉਣਗੇ ਦੀਵਾਲੀ

pti
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਸਮੇਤ ਇੱਕ ਨੂੰ ਦਬੋਚਿਆ

ਜਿਸ ਸਬੰਧੀ ਕਾਰ ਸਵਾਰ ਕੋਈ ਵੀ ਸਬੂਤ ਬਿੱਲ / ਕਾਗਜਾਤ ਆਦਿ ਪੇਸ਼ ਨਹੀਂ ਕਰ ਸਕਿਆ।ਜਿੰਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੋਡਾ ਕਾਰ ਨੂੰ ਬਹੁਤ ਹੀ ਸ਼ਾਤਿਰ ਸੋਚ ਨਾਲ ਚਾਂਦੀ ਆਦਿ ਪਦਾਰਥਾਂ ਨੂੰ ਸਮੱਗਲ ਕਰਨ ਵਾਸਤੇ ਕਾਰ ਦੀ ਸੀਟਾਂ ਦੀ ਮੋਡੀਫਿਕਸੇਸਨ ਕਰਕੇ ਉਸ ਵਿੱਚ ਬਹੁਤ ਹੀ ਗੁਪਤ ਰੱਖਣੇ ( ਥਾਵਾਂ ) ਬਣਾਏ ਗਏ ਹਨ , ਜਿਸ ਨੂੰ ਲੱਭਣਾ ਬਹੁਤ ਹੀ ਮੁਸ਼ਕਿਲ ਸੀ ਪਰ ਪੁਲਿਸ ਪਾਰਟੀ ਵੱਲੋਂ ਬਹੁਤ ਹੀ ਬਰੀਕੀ ਅਤੇ ਸੂਝਬੂਝ ਨਾਲ ਕਾਰ ਦੀ ਚੈਕਿੰਗ ਕਰਨ ਪਰ ਕਾਰ ਵਿੱਚ ਗੁਪਤ ਤਰੀਕੇ ਨਾਲ ਛੁਪਾਕੇ ਰੱਖੀ ਗਈ 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਆਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

pti
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕੁਇੰਟਲ 65 ਕਿੱਲੋਗ੍ਰਾਮ ਚਾਂਦੀ ਸਮੇਤ ਇੱਕ ਨੂੰ ਦਬੋਚਿਆ

ਜਿੰਨਾਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਸਬੰਧਤ ਵਿਭਾਗਾਂ ਨੂੰ ਜਾਣਕਾਰੀ ਦਿੱਤੀ ਗਈ ਹੈ । ਜੋ ਮੁਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਚਾਂਦੀ ਨੂੰ ਮਥਰਾ ਤੋਂ ਲੈ ਕੇ ਆਇਆ ਸੀ।

-PTC News