Advertisment

ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ

author-image
Jashan A
Updated On
New Update
ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ
Advertisment
ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ ,ਪਟਿਆਲਾ: ਠੇਕੇ ‘ਤੇ ਕੰਮ ਕਰ ਰਹੀਆਂ ਨਰਸਾਂ ਰੈਗੂਲਰ ਕਰਨ ਯਾਨੀ ਕਿ ਪੱਕੇ ਹੋਣ ਲਈ ਪਿਛਲੇ ਕਈ ਹਫ਼ਤਿਆਂ ਤੋਂ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਸਨ। ਜਿਸ ਦੌਰਾਨ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕੀਤੇ ਫੈਸਲੇ ਮੁਤਾਬਕ 651 ਸਟਾਫ ਨਰਸਾਂ, 130 ਚੌਥਾ ਦਰਜਾ ਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਹੜਤਾਲ ‘ਤੇ ਚੱਲ ਰਹੀਆਂ ਨਰਸਾਂ ਤੇ ਹੋਰ ਸਟਾਫ ਨੇ ਹੜਤਾਲ ਖਤਮ ਕਰ ਦਿੱਤੀ ਹੈ। nurse ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ ਅੱਜ ਹਸਪਤਾਲ ਦੇ ਹੜਤਾਲੀ ਸਟਾਫ ਵੱਲੋਂ ਮੁੜ ਤੋਂ ਡਿਊਟੀ 'ਤੇ ਜੁਆਇਨ ਕਰ ਲਿਆ ਹੈ। ਦਿਨ ਭਰ ਦੀ ਚੱਲੀ ਜੱਕੋ ਤੱਕੀ ਤੋਂ ਬਾਅਦ ਦਰਜਾ 4 ਨੇ ਸਭ ਤੋਂ ਪਹਿਲਾਂ ਹਾਜ਼ਰੀ ਦਿੱਤੀ। ਉਥੇ ਹੀ ਸਰਕਾਰ ਵਲੋਂ ਐਸਮਾ ਕਾਨੂੰਨ ਲਾਗੂ ਕਰਨ ਦੀ ਧਮਕੀ ਤੋਂ ਬਾਅਦ ਨਰਸਾਂ ਨੇ ਵੀ ਇੱਕ ਸ਼ਿਫਟ ਦੀ ਡਿਊਟੀ ਜੁਆਇਨ ਕਰਨਾ ਮੰਨਿਆ। ਨਰਸਾਂ ਨੇ ਕਿਹਾ ਕਿ ਸਿੰਗਲ ਟਾਈਮ ਹੀ ਡਿਊਟੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਹੋਵੇਗਾ। nurse ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ ਨਰਸਾਂ ਨੇ ਦਾਅਵਾ ਕੀਤਾ ਕਿ ਨਰਸਿੰਗ ਯੂਨੀਅਨ ਪੂਰੀ ਤਰ੍ਹਾਂ ਇੱਕ ਜੁੱਟ ਹੈ। ਪਰ ਨਾਲ ਇਹ ਵੀ ਕਿਹਾ ਕਿ ਪ੍ਰਧਾਨ ਕਰਮਜੀਤ ਔਲਖ ਜਿਸ ਨੇ ਉਨ੍ਹਾਂ ਨੂੰ ਜੁਆਇਨ ਨਾ ਕਰਨ ਬਾਰੇ ਕਿਹਾ ਸੀ ਉਨ੍ਹਾਂ ਨੂੰ ਵੀ ਮਨਾ ਲਿਆ ਜਾਵੇਗਾ। ਨਰਸਾਂ ਨੇ ਇਹ ਵੀ ਮੰਨਿਆ ਕਿ ਉਹ ਸਰਕਾਰ ਦੇ ਦਬਾਓ ਹੇਠ ਆ ਕੇ ਜੁਆਇਨ ਕਰ ਰਹੇ ਹਨ। ਦੱਸ ਦੇਈਏ ਕਿ ਸਰਕਾਰ ਨੇ ਉਹਨਾਂ ਨੂੰ 7 ਮਾਰਚ ਤੱਕ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਹੈ। nurse ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ ਜ਼ਿਕਰਯੋਗ ਹੈ ਕਿ ਠੇਕੇ ‘ਤੇ ਕੰਮ ਕਰਦੀਆਂ ਨਰਸਾਂ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ ‘ਤੇ ਬੈਠੀਆ ਹੋਈਆਂ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਇਨ੍ਹਾਂ ਦੀ ਮੀਟਿੰਗ ਹੋਣੀ ਸੀ ਪਰ ਮੀਟਿੰਗ ਨਾ ਹੋਣ ਕਰਕੇ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਦਿੱਤੀ ਹੈ ,ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ। -PTC News-
punjabi-news latest-punjabi-news patiala-news latest-patiala-news news-in-punjabi patiala-news-in-punjabi
Advertisment

Stay updated with the latest news headlines.

Follow us:
Advertisment