ਦਰਦਨਾਕ ਸੜਕ ਹਾਦਸੇ ‘ਚ ਮਾਮੇ-ਭਾਣਜੇ ਦੀ ਮੌਤ, ਸੋਗ ‘ਚ ਡੁੱਬਿਆ ਪਰਿਵਾਰ

Road Accident

ਦਰਦਨਾਕ ਸੜਕ ਹਾਦਸੇ ‘ਚ ਮਾਮੇ-ਭਾਣਜੇ ਦੀ ਮੌਤ, ਸੋਗ ‘ਚ ਡੁੱਬਿਆ ਪਰਿਵਾਰ,ਪਟਿਆਲਾ: ਪਟਿਆਲਾ-ਸਰਹਿੰਦ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਕਾਰਨ ਮਾਮੇ-ਭਾਣਜੇ ਦੀ ਮੌਤ ਹੋ ਗਈ। ਇਸ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ।

Road Accidentਮ੍ਰਿਤਕਾਂ ਦੀ ਪਹਿਚਾਣ ਮਲਕੀਤ ਸਿੰਘ ਵਾਸੀ ਕਸਿਆਣਾ ਤੇ ਮਾਮਾ ਰਾਜਿੰਦਰ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਹੋਰ ਪੜ੍ਹੋ:ਮੱਧ ਪ੍ਰਦੇਸ਼ ‘ਚ ਸਕੂਲ ਵੈਨ ਤੇ ਬੱਸ ਦੀ ਭਿਆਨਕ ਟੱਕਰ 6 ਬੱਚਿਆਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਸਿੰਘ ਆਪਣੇ ਭਾਣਜੇ ਮਲਕੀਤ ਸਿੰਘ ਦੇ ਘਰ ਬੇਟਾ ਹੋਣ ਦੀ ਵਧਾਈ ਦੇਣ ਗਿਆ ਸੀ। ਰਾਤ ਨੂੰ ਮਲਕੀਤ ਸਿੰਘ ਆਪਣੇ ਮਾਮੇ ਨੂੰ ਤਫੱਜ਼ਲਪੁਰਾ ਛੱਡਣ ਜਾ ਰਿਹਾ ਸੀ ਕਿ ਰਸਤੇ ‘ਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ।

Road Accidentਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News