ਪਟਿਆਲਾ: ਸਕਾਰਪੀਓ ਨੇ ਐਕਟਿਵਾ ਨੂੰ ਮਾਰੀ ਜ਼ਬਰਦਸਤ ਟੱਕਰ, ਲੜਕੀ ਦੀ ਮੌਕੇ 'ਤੇ ਮੌਤ
ਪਟਿਆਲਾ: ਸਕਾਰਪੀਓ ਨੇ ਐਕਟਿਵਾ ਨੂੰ ਮਾਰੀ ਜ਼ਬਰਦਸਤ ਟੱਕਰ, ਲੜਕੀ ਦੀ ਮੌਕੇ 'ਤੇ ਮੌਤ,ਪਟਿਆਲਾ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਅਨੇਕਾਂ ਲੋਕ ਮੌਤ ਨੂੰ ਗਲੇ ਲਗਾ ਚੁਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਪਟਿਆਲਾ ਵਿਖੇ ਵਾਪਰਿਆ ਹੈ, ਜਿਸ 'ਚ ਇੱਕ ਲੜਕੀ ਨੂੰ ਆਪਣੀ ਜਾਨ ਗਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਪਟਿਆਲੇ ਦੇ ਸਰਹੰਦੀ ਗੇਟ ਲਾਈਟਾਂ ਵਾਲੇ ਚੌਂਕ ਲਪ; ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੇ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰੀ। ਜਿਸ ਦੌਰਾਨ ਐਕਟਿਵਾ ਸਮੇਤ ਲੜਕਾ ਤੇ ਲੜਕੀ ਦੋਵੋਂ 10 ਫੁੱਟ ਦੂਰ ਜਾ ਕੇ ਡਿੱਗੇ। ਜਿਸ ਕਾਰਨ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ। ਹੋਰ ਪੜ੍ਹੋ: ਪਾਕਿ 'ਚ ਸਿੱਖ ਲੜਕੀ ਦੇ ਜ਼ਬਰਨ ਧਰਮ ਪਰਿਵਰਤਨ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਨੋਟਿਸ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News