ਪਟਿਆਲਾ ‘ਚ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 1 ਦੀ ਮੌਤ (ਤਸਵੀਰਾਂ)

road accident in patiala

ਪਟਿਆਲਾ ‘ਚ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 1 ਦੀ ਮੌਤ (ਤਸਵੀਰਾਂ),ਪਟਿਆਲਾ: ਪਟਿਆਲਾ ਤੋਂ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿਥੇ ਪਟਿਆਲਾ ਦੇ ਬੱਸ ਅੱਡਾ ਦੇ ਫਲਾਈਓਵਰ ਦੇ ਨਾਲ ਪੀ ਆਰ ਟੀ ਸੀ ਬਸ ਦੇ ਹੇਠਾਂ ਆ ਕੇ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ।

ptaialaਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਵਾਲੀਆ ਵਾਸੀ ਸਨੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜੇਬ ਵਿਚੋਂ ਲਗਭਗ 23000 ਰੁਪਏ ਅਤੇ ਡਰਾਈਵਿੰਗ ਲਾਇਸੰਸ ਮਿਲਿਆ ਹੈ,

road accidentਜਿਸ ‘ਤੇ ਨਾਂ ਰਣਜੀਤ ਸਿੰਘ ਵਾਲੀਆ ਵਾਸੀ ਸਨੌਰ ਲਿਖਿਆ ਹੋਇਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News