ਪਟਿਆਲਾ: ‘ਕਾਂਗਰਸੀ ਵਿਧਾਇਕਾਂ ਦੀ ਸ਼ਹਿ ‘ਤੇ ਵਿਕ ਰਿਹਾ ਪੰਜਾਬ ‘ਚ ਨਸ਼ਾ’: ਸੁਖਬੀਰ ਸਿੰਘ ਬਾਦਲ

SAD

ਪਟਿਆਲਾ: ‘ਕਾਂਗਰਸੀ ਵਿਧਾਇਕਾਂ ਦੀ ਸ਼ਹਿ ‘ਤੇ ਵਿਕ ਰਿਹਾ ਪੰਜਾਬ ‘ਚ ਨਸ਼ਾ’: ਸੁਖਬੀਰ ਸਿੰਘ ਬਾਦਲ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅੱਜ ਅਕਾਲੀ ਦਲ ਵੱਲੋਂ ਸੂਬੇ ਅੰਦਰ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਐੱਸ.ਐੱਸ ਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Sad Protestਇਸ ਮੌਕੇ ਬਿਕਰਮ ਮਜੀਠੀਆ, ਪ੍ਰੋ. ਚੰਦੂਮਾਜਰਾ, ਸੁਰਜੀਤ ਰੱਖੜਾ ਸਮੇਤ ਹੋਰ ਆਗੂ ਅਤੇ ਵੱਡੀ ਗਿਣਤੀ ‘ਚ ਪਾਰਟੀ ਦੇ ਵਰਕਰ ਵੀ ਮੌਜੂਦ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ‘ਕੈਪਟਨ ਨੇ ਬਤੌਰ ਮੁੱਖ ਮੰਤਰੀ ਪੰਜਾਬ ਪ੍ਰਤੀ ਨਹੀਂ ਆਪਣੀ ਜ਼ਿੰਮੇਵਾਰੀ’ ਨਹੀਂ ਨਿਭਾਈ ਹੈ।

ਹੋਰ ਪੜ੍ਹੋ:ਸੀਬੀਆਈ ਦੀ ਕਲੋਜ਼ਰ ਰਿਪੋਰਟ ‘ਤੇ ਪੰਜਾਬ ਸਰਕਾਰ ਨੇ ਕੀਤੀ ਡਰਾਮੇਬਾਜ਼ੀ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਕੈਪਟਨ ਸਿਰਫ਼ 6 ਦਿਨ ਆਪਣੇ ਦਫ਼ਤਰ ‘ਚ ਗਿਆ ਹੈ। ਅਕਾਲੀ ਦਲ ਪ੍ਰਧਾਨ ਨੇ ਪੰਜਾਬ ‘ਚ ਵਧ ਰਹੇ ਨਸ਼ੇ ਦੀ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ‘ਕਾਂਗਰਸੀ ਵਿਧਾਇਕਾਂ ਦੀ ਸ਼ਹਿ ‘ਤੇ ਪੰਜਾਬ ‘ਚ ਨਸ਼ਾ’ ਵਿਕ ਰਿਹਾ ਹੈ। ‘ਪੰਜਾਬ ‘ਚ ਨਕਲੀ ਸ਼ਰਾਬ ਤੇ ਹਰਿਆਣਾ ਦੀ ਸ਼ਰਾਬ ਦੀ ਸ਼ਰੇਆਮ ਤਸਕਰੀ’ ਹੋ ਰਹੀ ਹੈ।

Sad Protestਉਹਨਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਘੇਰਦੀਆਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਪੰਜਾਬ ‘ਚ ਲੁੱਟ ਮਚਾਈ ਹੋਈ ਹੈ। ‘ਜਾਖੜ ਨੇ ਮੋਗਾ-ਪਟਿਆਲਾ ਅਤੇ ਸੁੱਖੀ ਰੰਧਾਵਾ ਨੇ ਗੁਰਦਾਸਪੁਰ ‘ਚ ਜੋ ਝੂਠੇ ਪਰਚੇ’ ਕਰਵਾਏ ਹਨ। ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਸਭ ਰੱਦ ਕਰਵਾਏ ਜਾਣਗੇ।

ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਿਨ੍ਹਾਂ ਵਿਕਾਸ ਅਕਾਲੀ ਦਲ ਦੀ ਸਰਕਾਰ ਮੌਕੇ ਹੋਇਆ ਕੈਪਟਨ ਦੀ ਸਰਕਾਰ ‘ਚ ਵਿਕਾਸ ਨਹੀਂ ਹੋਇਆ। ‘ਅਕਾਲੀ ਦਲ ਦੀ ਸਰਕਾਰ ਨੇ ਇੱਕ-ਇੱਕ ਹਲਕੇ ‘ਚ 5੦-50 ਕਰੋੜ ਰੁਪਏ’ ਖਰਚਿਆ, ਪਰ ਮੌਜੂਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ।

Sad Protestਅੱਗੇ ਉਹਨਾਂ ਕਿਹਾ ਕਿ ‘ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਭ੍ਰਿਸ਼ਟ ਅਫ਼ਸਰਾਂ ‘ਤੇ ਕਾਰਵਾਈ’ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਝੂਠੇ ਪਰਚੇ ਕੀਤੇ ਗਏ ਹਨ, ਉਹਨਾਂ ਨੂੰ ਰੱਦ ਕਰਵਾਇਆ ਜਾਵੇਗਾ।

-PTC News