ਸੰਤ ਲਾਲ ਬਾਂਗਾ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਨਿਯੁਕਤ

ਸੰਤ ਲਾਲ ਬਾਂਗਾ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਨਿਯੁਕਤ,ਪਟਿਆਲਾ: ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨਿੱਜੀ ਸਹਿਯੋਗੀ ਸੰਤ ਲਾਲ ਬਾਂਗਾ ਨੂੰ ਪਟਿਆਲਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਾਇਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਚੇਅਰਮੈਨੀ ਬਾਂਗਾ ਨੇ ਪਰਨੀਤ ਕੌਰ ਦੇ ਨਜ਼ਦੀਕੀ ਸੰਤੋਖ ਸਿੰਘ ਅਤੇ ਕੇ ਕੇ ਸਹਿਗਲ ਨੂੰ ਪਛਾੜ ਕੇ ਹਾਸਿਲ ਕੀਤੀ ਹੈ।

ਸੰਤੋਖ ਸਿੰਘ ਅਤੇ ਕੇ ਕੇ ਸਹਿਗਲ ਮੋਤੀ ਮਹੱਲ ਦੇ ਨਜ਼ਦੀਕੀ ਹਨ ਅਤੇ ਸੰਤ ਲਾਲ ਬਾਂਗਾ ਬ੍ਰਹਮ ਮਹਿੰਦਰਾ ਦੇ ਨਜ਼ਦੀਕੀ ਹਨ।

ਹੋਰ ਪੜ੍ਹੋ:ਖੇਡਾਂ ‘ਚ ਚੋਣ ਨਾ ਹੋਣ ਕਰਕੇ ਪਟਿਆਲਾ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਰਾਜਸੀ ਗਲਿਆਰਿਆਂ ਵਿੱਚ ਆਮ ਚਰਚਾ ਸੀ ਕਿ ਇਸ ਮਾਮਲੇ ਵਿੱਚ ਪਰਨੀਤ ਕੌਰ ਦੀ ਚੱਲੇਗੀਕਿ ਮੰਤਰਾਲੇ ਦੇ ਮੁਖੀ ਬ੍ਰਹਮ ਮਹਿੰਦਰਾ ਦੀ ਚੱਲੇਗੀ। ਪਰ ਸੰਤ ਲਾਲ ਬਾਂਗਾ ਬਾਜ਼ੀ ਮਾਰ ਗਏ ਹਨ।

-PTC News