ਖ਼ਾਲਿਸਤਾਨ ਗ਼ਦਰ ਫੋਰਸ ਦੇ ਮੈਂਬਰ ਸ਼ਬਨਮਦੀਪ ਤੇ ਜਤਿੰਦਰ ਸਿੰਘ ਦਾ ਪੁਲਿਸ ਰਿਮਾਂਡ 3 ਦਿਨ ਹੋਰ ਵਧਿਆ

shabnamdeep

ਖ਼ਾਲਿਸਤਾਨ ਗ਼ਦਰ ਫੋਰਸ ਦੇ ਮੈਂਬਰ ਸ਼ਬਨਮਦੀਪ ਤੇ ਜਤਿੰਦਰ ਸਿੰਘ ਦਾ ਪੁਲਿਸ ਰਿਮਾਂਡ 3 ਦਿਨ ਹੋਰ ਵਧਿਆ,ਪਟਿਆਲਾ: ਪਟਿਆਲਾ ਪੁਲਿਸ ਵਲੋਂ ਖ਼ਾਲਿਸਤਾਨ ਗ਼ਦਰ ਫੋਰਸ ਦੇ ਗ੍ਰਿਫਤਾਰ ਕੀਤੇ ਸ਼ਬਨਮਦੀਪ ਤੇ ਜਤਿੰਦਰ ਸਿੰਘ ਅਤੇ ਬਿੰਦਰ ਸਿੰਘ ਨੂੰ ਅੱਜ ਪੂਨਮ ਬਾਂਸਲ ਦੀ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵਲੋਂ 7 ਦਿਨ ਦਾ ਹੋਰ ਪੁਲਿਸ ਰਿਮਾਂਡ ਮੰਗਿਆ ਪਰ ਅਦਾਲਤ ਵਲੋਂ 3 ਦਿਨ ਦੇ ਰਿਮਾਂਡ ਵਿੱਚ ਵਾਧਾ ਕੀਤਾ ਗਿਆ ਹੈ।

shabnamdeepਬੇਸ਼ੱਕ ਪੁਲਿਸ ਵਲੋਂ ਇਹਨਾਂ ਕਥਿਤ ਅੱਤਵਾਦੀਆਂ ਨੂੰ ਗੰਭੀਰ ਅਤੇ ਸੰਗੀਨ ਆਰੋਪ ਲਗਾ ਗਿਰਫ਼ਤਾਰ ਕੀਤਾ ਗਿਆ ਅਤੇ ਸ਼ਬਨਮਦੀਪ ਕੋਲੋ ਇੱਕ ਪਿਸਤੌਲ ਅਤੇ ਇੱਕ ਗਰਨੇਡ ਦੀ ਬਰਾਮਦਗੀ ਕਰ ਪਟਿਆਲਾ ‘ਚ ਧਮਾਕਾ ਕਰਨ ਦੀ ਸਾਜਿਸ਼ ਨੂੰ ਬੇਨਕਾਬ ਕਰਨ ਦਾ ਦਾਅਵਾ ਵੀ ਕੀਤਾ ਗਿਆ।

arrestedਪਰ ਪਿਛਲੇ ਤਕਰੀਬਨ 26 ਦਿਨ ਤੋਂ ਰਿਮਾਂਡ ਦੌਰਾਨ ਵੀ ਪੁਲਿਸ ਕੋਈ ਖਾਸ ਖੁਲਾਸਾ ਨਹੀਂ ਕਰ ਪਾਈ ਜੋ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਵੀ ਖੜਾ ਕਰਦਾ ਹੈ ਕਿ ਪੁਲਿਸ ਵਲੋਂ ਮਹਜ ਇੱਕ ਗਰਨੇਡ ਬਰਾਮਦਗੀ ਤੋਂ ਬਿਨਾਂ ਕੋਈ ਬਰਾਮਦਗੀ ਜਾ ਖੁਲਾਸਾ ਨਾ ਹੋਣਾ ਕਿਤੇ ਨਾ ਕਿਤੇ ਪੁਲਿਸ ਦੀ ਇਸ ਮਾਮਲੇ ‘ਤੇ ਢਿੱਲੀ ਪਕੜ ਅਤੇ ਨਾਕਾਮੀ ਸਾਬਿਤ ਕਰਦਾ ਨਜ਼ਰ ਆਉਂਦਾ ਹੈ।

policeਬੇਸ਼ੱਕ ਪੁਲਿਸ ਨੂੰ 3 ਦਿਨ ਦਾ ਰਿਮਾਂਡ ਹੋਰ ਮਿਲ ਗਿਆ ਹੈ ਪਰ ਜੋ ਪੁਲਿਸ ਪਿਛਲੇ 26 ਦਿਨਾਂ ਦੀ ਪੁੱਛਗਿੱਛ ਵਿੱਚ ਨਹੀਂ ਕਰ ਪਾਈ ਸ਼ਾਇਦ 3 ਦਿਨ ਵਿੱਚ ਕੋਈ ਵੱਡੀ ਸਾਜਿਸ਼ ਨੂੰ ਬੇਨਕਾਬ ਕਰ ਦੇਵੇ ਬਹਰਹਾਲ ਇਸ ਲੰਮੇ ਰਿਮਾਂਡ ਦੌਰਾਨ ਕੋਈ ਬਰਾਮਦਗੀ ਕੋਈ ਖੁਲਾਸਾ ਨਾ ਹੋਣਾ ਪੁਲਿਸ ਦੇ ਕੇਸ ਨੂੰ ਤਾ ਕਟਹਿਰੇ ਵਿੱਚ ਖੜਾ ਕਰ ਹੀ ਰਿਹਾ। ਦੂਜੇ ਪਾਸੇ ਇਸ ਨਾਲ ਪੁਲਿਸ ਦਾ ਪੱਖ ਸਾਫ ਸਾਫ ਕਮਜ਼ੋਰ ਹੁੰਦਾ ਨਜਰ ਆ ਰਿਹਾ।

—PTC News