Advertisment

ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ

author-image
Jashan A
Updated On
New Update
ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ
Advertisment
ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ ਅਤੇ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਵਾ ਚੱਲਣ ਦੇ ਨਾਲ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ। ਇਹ ਗੱਲ ਉਹਨਾਂ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਹਰਮੇਲ ਸਿੰਘ ਟੌਹੜਾ ਦੇ ਘਰ ਗੱਲਬਾਤ ਕਰਦਿਆਂ ਕਹੀ। psb ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕੀਤਾ ਅਤੇ ਅੱਜ ਪਾਕਿਸਤਾਨ ਨੂੰ ਛੱਡ ਕੇ ਵੱਖੋਂ-ਵੱਖ ਦੇਸ਼ਾਂ ਨੇ ਭਾਰਤ ਨਾਲ ਮਿੱਤਰਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਹੋਈਆਂ ਦੋ ਸਰਜੀਕਲ ਸਟ੍ਰਾਈਕਾਂ ਨਾਲ ਪਾਕਿਸਤਾਨ ਨੂੰ ਵੀ ਸਬਕ ਸਿਖਾਉਣ 'ਚ ਭਾਰਤ ਨੇ ਲੋਹਾ ਮਨਵਾਇਆ ਤੇ ਅੱਜ ਹਿੰਦੁਸਤਾਨ ਛੇ ਮੋਹਰੀ ਦੇਸ਼ਾਂ 'ਚ ਸ਼ਾਮਲ ਹੋ ਚੁੱਕਿਆ ਹੈ। ਹੋਰ ਪੜ੍ਹੋ:
Advertisment
ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ ਬੇਅਦਬੀ ਮਾਮਲੇ ਦੇ ਸਬੰਧ 'ਚ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਨ 'ਚ ਬਦਲਾਖੋਰੀ ਰੱਖਦਾ ਹੈ, ਜਦਕਿ ਕਾਂਗਰਸ ਨੇ ਖੁਦ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕਰਵਾਕੇ ਸਭ ਤੋਂ ਵੱਡੀ ਬੇਅਦਬੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਜ਼ਹਿਨੀਅਤ ਸਪੱਸ਼ਟ ਹੋ ਚੁੱਕੀ, ਜੋ ਬੇਅਦਬੀ ਮੁੱਦੇ ਦਾ ਲਾਹਾ ਖੱਟਣ 'ਚ ਲੱਗਾ ਹੋਇਆ ਹੈ। ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਆਣਾ ਹੁੰਦਾ ਤਾਂ ਉਹ ਇਹੋ ਜਿਹੀਆਂ ਗੱਲਾਂ ਨਾ ਕਰਦਾ, ਜਦਕਿ ਕਾਨੂੰਨ ਸਭ ਤੋਂ ਉਪਰ ਹੁੰਦਾ ਹੈ। psb ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ ਉਥੇ ਹੀ ਸ. ਬਾਦਲ ਨੇ ਕਿਹਾ ਇਸ ਵਾਰ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਚੁੱਕਿਆ ਹੈ। ਹੁਣ ਸਿਰਫ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਹੀ ਹੋਵੇਗਾ। ਬਾਦਲ ਨੇ ਫਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਫੈਸਲਾ ਨੂੰ ਸਹੀ ਕਰਾਰ ਦਿੱਤਾ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦਾ ਉਸ ਤੋਂ ਉਲਟ ਸਾਬਤ ਹੁੰਦਾ, ਜੋ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ। ਬਾਦਲ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ 'ਚ ਕਿਸੇ ਵੀ ਇਕ ਸਰਕਾਰ ਨੇ ਕਦੇ ਵੀ ਕਿਸੇ ਕੌਮ 'ਤੇ ਕਤਲੇਆਮ ਨਹੀਂ ਕੀਤਾ, ਜੋ ਕਾਂਗਰਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਣਾਈ ਸਿੱਟ ਨਾਲ ਹੀ ਸਿੱਖ ਕਤੇਲਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਿਆ ਅਤੇ ਸੱਜਣ ਕੁਮਾਰ ਵਰਗੇ ਜੇਲ੍ਹ 'ਚ ਡੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਜਣ ਕੁਮਾਰ ਦੇ ਭਰਾ ਨੂੰ ਇਕ ਵਾਰ ਫਿਰ ਟਿਕਟ ਦੇ ਕੇ ਸਿੱਖ ਕੌਮ ਦੇ ਜ਼ਖਮਾਂ ਦੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਹੋਰ ਪੜ੍ਹੋ:ਬਲਾਚੌਰ ਤੋਂ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝੱਟਕਾ , 50 ਦੇ ਕਰੀਬ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ
Advertisment
psb ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ ਇਸ ਮੌਕੇ ਸਾਬਕਾ ਵਿਧਾਇਕ ਹਰਮੇਲ ਸਿੰਘ ਟੌਹੜਾ ਦੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਲੀਡਰਸ਼ਿਪ ਦੀ ਹਾਜ਼ਰੀ 'ਚ ਸ. ਬਾਦਲ ਨੂੰ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: -
patiala-news parkash-singh-badal-news-in-punjabi latest-patiala-news latest-shiromani-akali-dal-news parkash-singh-badal-news shiromani-akali-dal-news patiala-news-in-punjabi latest-parkash-singh-badal-news shiromani-akali-dal-news-in-punjabi loksabhaelections-2019 loksabhaelections-2019-news
Advertisment

Stay updated with the latest news headlines.

Follow us:
Advertisment