Advertisment

ਪਟਿਆਲਾ 'ਚ ਧੁੰਦ ਨੇ ਦਿੱਤੀ ਦਸਤਕ, ਅਵਾਰਾ ਪਸ਼ੂਆਂ ਦੀ ਸਮੱਸਿਆ ਬਰਕਰਾਰ !!!

author-image
Jashan A
Updated On
New Update
ਪਟਿਆਲਾ 'ਚ ਧੁੰਦ ਨੇ ਦਿੱਤੀ ਦਸਤਕ, ਅਵਾਰਾ ਪਸ਼ੂਆਂ ਦੀ ਸਮੱਸਿਆ ਬਰਕਰਾਰ !!!
Advertisment
ਪਟਿਆਲਾ 'ਚ ਧੁੰਦ ਨੇ ਦਿੱਤੀ ਦਸਤਕ, ਅਵਾਰਾ ਪਸ਼ੂਆਂ ਦੀ ਸਮੱਸਿਆ ਬਰਕਰਾਰ !!!,ਪਟਿਆਲਾ: ਪੰਜਾਬ 'ਚ ਦਸੰਬਰ ਮਹੀਨੇ ’ਚ ਹੀ ਧੁੰਦ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸੜਕਾਂ ’ਤੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ। Patialaਅਜਿਹੀਆਂ ਹੀ ਕੁਝ ਤਸਵੀਰਾਂ ਪਟਿਆਲਾ ਸ਼ਹਿਰ ਦੇ ਕਾਰਪੋਰੇਸ਼ਨ ਦੇ ਨਜ਼ਦੀਕ ਐੱਨ ਆਈ ਐੱਸ ਚੌਂਕ ਤੋਂ ਸਾਹਮਣੇ ਆਈਆਂ ਹਨ, ਜਿਸ 'ਚ ਸੰਘਣੀ ਧੁੰਦ ਦੇ ਨਾਲ-ਨਾਲ ਅਵਾਰਾ ਪਸ਼ੂਆਂ ਦਾ ਝੁੰਡ ਵੀ ਦਿਖਾਈ ਦੇ ਰਿਹਾ ਹੈ, ਜੋ ਪਟਿਆਲਾ ਨਗਰ ਨਿਗਮ 'ਤੇ ਸਵਾਲ ਖੜੇ ਕਰ ਰਿਹਾ ਹੈ ਕਿ ਨਿਗਮ ਨੇ ਅਜੇ ਤਕ ਕੋਈ ਸਬਕ ਨਹੀਂ ਸਿੱਖਿਆ। ਹੋਰ ਪੜ੍ਹੋ: ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਜ਼ਰੂਰੀ ਖਬਰ! ਦਰਅਸਲ ਪਟਿਆਲਾ 'ਚ ਆਵਾਰਾ ਪਸ਼ੂਆਂ ਕਾਰਨ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ। ਅਜਿਹੇ 'ਚ ਠੰਡ ਤੇ ਧੁੰਦ ਦਾ ਮੌਸਮ ਦਸਤਕ ਦੇ ਰਿਹਾ, ਪਰ ਆਵਾਰਾ ਪਸ਼ੂਆਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਜੋ ਕਈ ਵੱਡੇ ਹਾਦਸਿਆਂ ਨੂੰ ਸੱਦਾ ਦੇ ਸਕਦੇ ਹਨ। -PTC News-
patiala punjabi-news municipal-corporation stray-animals
Advertisment

Stay updated with the latest news headlines.

Follow us:
Advertisment