ਪੰਜਾਬ ਸਰਕਾਰ ਪਹਿਲਾਂ ਪਾਣੀਆਂ ਦੇ ਮਾਮਲੇ ਵਿਚ ਵਾਈਟ ਪੇਪਰ ਜਾਰੀ ਕਰੇ: ਪ੍ਰੋ. ਚੰਦੂਮਾਜਰਾ

ਪੰਜਾਬ ਸਰਕਾਰ ਪਹਿਲਾਂ ਪਾਣੀਆਂ ਦੇ ਮਾਮਲੇ ਵਿਚ ਵਾਈਟ ਪੇਪਰ ਜਾਰੀ ਕਰੇ: ਪ੍ਰੋ. ਚੰਦੂਮਾਜਰਾ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਵਾਟਰ ਰੇਗੂੁਲੇਟਰੀ ਅਥਾਰਿਟੀ ਬਣਾਉਣ ਦੀ ਤਜਵੀਜ਼ ਦੀ ਅਕਾਲੀ ਦਲ ਹਮਾਇਤ ਕਰਦਾ ਹੈ, ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਪਾਣੀਆਂ ਦੇ ਮਸਲੇ ‘ਤੇ ਵਾਈਟ ਪੇਪਰ ਜਾਰੀ ਕਰਕੇ ਪੁਰੀ ਸਥਿਤੀ ਨੂੰ ਸਪੱਸ਼ਟ ਕਰਨੀ ਚਾਹੀਦਾ ਹੈ। ਉਹਨਾਂ ਇਥੇ ਗੁਰੂੁਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਪ੍ਰੋ. ਚੰਦੂਮਾਜਰਾ ਨੇ ਕਿਹਾ ਪਾਣੀ ਦਾ ਇਸ ਸਮੇਂ ਸਭ ਤੋਂ ਗੰਭੀਰ ਮਸਲਾ ਹੈ ਅਤੇ ਅਕਾਲੀਆਂ ਨੂੰ ਕੁਲ ਦੁਨੀਆਂ ਵਿਚ ਪਾਣੀਆਂ ਦੇ ਰਾਖੇ ਵਜੋਂ ਜਾਣਿਆਂ ਜਾਂਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਵਾਈਟ ਪੇਪਰ ਜਾਰੀ ਕਰਕੇ ਸਥਿਤੀ ਸਪੱਸ਼ਟ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਪਾਣੀ ਨੂੰ ਬਚਾਉਣ ਅਤੇ ਬਦਲਵੇਂ ਹੱਲ ਲੱਭਣ ਲਈ ਇੱਕ ਮਾਸਟਰ ਪਲਾਨ ਵੀ ਤਿਆਰ ਕਰਨਾ ਚਾਹੀਦਾ ਹੈ।

ਜਿਸ ਵਿਚ ਇੱਕ ਕਮੇਟੀ ਦਾ ਗਠਨ ਕਰਕੇ ਮਹਿਰਾਂ ਨੂੰ ਸ਼ਾਮਲ ਕੀਤੀ ਜਾਵੇ, ਫੇਰ ਉਸ ‘ਤੇ ਚਰਚਾਵਾਂ ਕਰਵਾਈਆਂ ਜਾਣ ਅਤੇ ਲੋਕਾਂ ਦੀ ਰਾਏ ਲੈਣ ਤੋਂ ਬਾਅਦ ਰਾਜਨੀਤਕ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਵੇ। ਜੇਕਰ ਸਰਕਾਰ ਨੇ ਪਾਣੀ ਦੀ ਵਰਤਮਾਨ ਸਥਿਤੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਮਸਲੇ ਦਾ ਸਿਆਸੀਕਰਨ ਨਾ ਕੀਤਾ ਤਾਂ ਅਕਾਲੀ ਦਲ ਅੱਗੇ ਹੋ ਕੇ ਇਸ ਮਾਮਲੇ ਵਿਚ ਕੰਮ ਕਰਨ ਨੂੰ ਤਿਆਰ ਹੈ ਅਤੇ ਜੇਕਰ ਜਿੰਦਗੀ ਅਤੇ ਸਾਡੇ ਭਵਿੱਖ ਨਾਲ ਜੁੜੇ ਇਸ ਮੁੱਦੇ ਦਾ ਸਿਆਸੀਕਰਨ ਹੋਇਆ ਤਾਂ ਬੜੀ ਮੰਦਭਾਗੀ ਗੱਲ ਹੋਵੇਗੀ।

ਹੋਰ ਪੜ੍ਹੋ:ਤ੍ਰਿਪਤ ਬਾਜਵਾ ਦਾ ਬਿਆਨ ਸਾਬਿਤ ਕਰਦਾ ਹੈ ਕਿ ਯੂਪੀਏ ਸਰਕਾਰ ਨੇ 2013 ‘ਚ ਸੱਜਣ ਕੁਮਾਰ ਨੂੰ ਬਚਾਉਣ ਲਈ ਸੀਬੀਆਈ ‘ਤੇ ਪੱਖ ਕਮਜ਼ੋਰ ਰੱਖਣ ਲਈ ਦਬਾਅ ਪਾਇਆ ਸੀ: ਅਕਾਲੀ ਦਲ

ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ‘ਵਨ ਡਰੋਪ, ਵਨ ਕਰੋਪ’ ਦੇ ਕਨਸੈਪਟ ਤੋਂ ਵੀ ਮਦਦ ਲੈਣੀ ਚਾਹੀਦੀ ਹੈ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਸਰਕਾਰ ਵੱਲੋਂ ਦਸਮੇਸ਼ ਨਹਿਰ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਤਜਵੀਜ਼ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਹ ਨਹਿਰ ਦਾ ਪ੍ਰਾਜੈਕਟ ਤਾਂ ਹੀ ਸਿਰੇ ਚੜ ਸਕਦਾ ਹੈ,ਜੇਕਰ ਸਰਕਾਰ ਨੇ ਇਸ ਮਸਲੇ ਦਾ ਸਿਆਸੀਕਰਨ ਨਾ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਵੱਲੋਂ ਸ਼ਾਹਪਰ ਕੰਡੀ ਪ੍ਰਾਜੈਕਟ ਲਈ ਭੇਜੇ ਗਏ ਪੈਸੇ ਵੀ ਤੇਜੀ ਨਾਲ ਸਹੀ ਵਰਤੋਂ ਕੀਤੀ।

ਉਹਨਾਂ ਕਿਹਾ ਕਿ ਇਹ ਇੱਕ ਵੱਡਾ ਪ੍ਰਾਜੈਕਟ ਹੈ ਅਤੇ ਇਸ ਦੇ ਘੇਰੇ ਨੂੰ ਵਿਸ਼ਾਲ ਬਣਾ ਕੇ ਇਸ ਨੂੰ ਸਿਰੇ ਚੜਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਈ ਅਤੇ ਇਸ ਦੇ ਲਈ ਸੰਘਰਸ਼ ਵੀ ਕੀਤਾ ਅਤੇ ਕੁਰਬਾਨੀਆਂ ਵੀ ਦਿੱਤੀਆਂ। ਜਦੋਂ ਸਰਕਾਰ ਦਾ ਰਵੱਈਆ ਪੰਜਾਬ ਦੇ ਪਾਣੀਆਂ ਲਈ ਸਾਕਾਰਤਮਕ ਰਹੇਗਾ ਤਾਂ ਅਕਾਲੀ ਦਲ ਸਾਥ ਦੇਵੇਗਾ ਅਤੇ ਜਦੋਂ ਵੀ ਪੰਜਾਬ ਦੇ ਹਿੱਤ ਵਿਚ ਨਹੀਂ ਹੋਵੇਗਾ ਤਾਂ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾਵੇਗਾ।

-PTC News