Fri, Apr 19, 2024
Whatsapp

ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ

Written by  Jashan A -- March 10th 2019 10:03 AM
ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ

ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ

ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ,ਪਟਿਆਲਾ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਯੂਥ ਅਕਾਲੀ ਦਲ ਦੀ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਰੈਲੀ ‘ਚ ਸ਼ਿਰਕਤ ਕਰਨਗੇ। [caption id="attachment_267350" align="aligncenter" width="300"]yad ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ[/caption] ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਦੌਰਾਨ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। [caption id="attachment_267351" align="aligncenter" width="300"]yad ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ[/caption] ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੇ ਆਉਣ ਜਾਣ ਲਈ ਵੀ ਵਾਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਦੱਸ ਦੇਈਏ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਯੂਥ ਅਕਾਲੀ ਦਲ ਵੱਲੋਂ ਟਾਂਡਾ 'ਚ ਵਿਸ਼ਾਲ ਰੈਲੀ ਕੀਤੀ ਗਈ ਸੀ, ਜਿਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਜੁਟਿਆ ਸੀ। ਉਸ ਤੋਂ ਪਹਿਲਾਂ ਮਾਲਵੇ ਦੇ ਮਲੋਟ 'ਚ ਯੂਥ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਦੀ ਅਗਵਾਈ ਵਿਸ਼ਾਲ ਰੈਲੀ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਮੁੱਖ ਮੰਤਰੀ ਦੇ ਸ਼ਹਿਰ 'ਚ ਰੈਲੀ ਕਰ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। [caption id="attachment_267352" align="aligncenter" width="300"]yad ਪਟਿਆਲਾ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਬਿਕਰਮ ਮਜੀਠੀਆ ਰੈਲੀ 'ਚ ਕਰਨਗੇ ਸ਼ਿਰਕਤ[/caption] ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਨੇ ਕਮਰ ਕਸ ਲਈ ਹੈ ਤੇ ਲਗਾਤਾਰ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਲਾਮਬੰਦ ਕੀਤਾ ਜਾ ਰਿਹਾ ਹੈ। -PTC News


Top News view more...

Latest News view more...