Sat, Apr 20, 2024
Whatsapp

ਪਟਿਆਲਾ -ਸੰਗਰੂਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਸਾਈਕਲਿੰਗ ਕਰਦੇ ਵਿਅਕਤੀ ਦੀ ਮੌਤ

Written by  Shanker Badra -- July 29th 2020 07:32 PM -- Updated: July 29th 2020 07:33 PM
ਪਟਿਆਲਾ -ਸੰਗਰੂਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਸਾਈਕਲਿੰਗ ਕਰਦੇ ਵਿਅਕਤੀ ਦੀ ਮੌਤ

ਪਟਿਆਲਾ -ਸੰਗਰੂਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਸਾਈਕਲਿੰਗ ਕਰਦੇ ਵਿਅਕਤੀ ਦੀ ਮੌਤ

ਪਟਿਆਲਾ -ਸੰਗਰੂਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਸਾਈਕਲਿੰਗ ਕਰਦੇ ਵਿਅਕਤੀ ਦੀ ਮੌਤ:ਪਟਿਆਲਾ : ਪਟਿਆਲਾ -ਸੰਗਰੂਰ ਰੋਡ 'ਤੇ ਪਿੰਡ ਪਸਿਆਣਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ (50) ਵਜੋਂ ਹੋਈ ਹੈ, ਜੋ ਪਟਿਆਲਾ ਦੇ ਸ਼੍ਰੀ ਗੁਰੂ ਤੇਗ ਬਹਾਦਰ ਕਾਲੋਨੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ (38) ਸਵੇਰੇ ਉਕਤ ਬਾਈਪਾਸ 'ਤੇ ਸਾਈਕਲਿੰਗ ਕਰ ਰਹੇ ਸੀ। ਇਸ ਦੌਰਾਨ ਇੱਕ ਕਰੇਟਾ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਗੁਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਸਪ੍ਰੀਤ ਸਿੰਘ ਅਜੇ ਇਲਾਜ ਅਧੀਨ ਹੈ । -PTCNews


Top News view more...

Latest News view more...