ਪਟਿਆਲਾ ‘ਚ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦ ਕਾਂਗਰਸੀ ਵਰਕਰ ਆਪਸ ‘ਚ ਭਿੜੇ ,ਚੱਲੀਆਂ ਗੋਲੀਆਂ

Patiala : Shot fired near CM's program in Patiala, 2 youth injured
ਪਟਿਆਲਾ 'ਚ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦਕਾਂਗਰਸੀ ਵਰਕਰ ਆਪਸ 'ਚ ਭਿੜੇ ,ਚੱਲੀਆਂ ਗੋਲੀਆਂ   

ਪਟਿਆਲਾ ‘ਚ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦਕਾਂਗਰਸੀ ਵਰਕਰ ਆਪਸ ‘ਚ ਭਿੜੇ ,ਚੱਲੀਆਂ ਗੋਲੀਆਂ:ਪਟਿਆਲਾ : ਪਟਿਆਲਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ‘ਚ ਸ਼ਾਮਲ ਕਾਂਗਰਸੀ ਵਰਕਰ ਆਪਸ ‘ਚ ਭਿੜ ਗਏ ਹਨ ਤੇ ਨਗਰ ਨਿਗਮ ਦਫਤਰ ਦੇ ਨੇੜੇ ਐਨ.ਆਈ.ਐਸ. ਚੌਂਕ ਨੇੜੇ ਗੋਲੀਆਂ ਚੱਲੀਆਂ ਹਨ। ਇਸ ਦੌਰਾਨ 3 ਵਿਅਕਤੀ ਜ਼ਖਮੀ ਹੋ ਗਏ ਹਨ।

Patiala : Shot fired near CM's program in Patiala, 2 youth injured
ਪਟਿਆਲਾ ‘ਚ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦਕਾਂਗਰਸੀ ਵਰਕਰ ਆਪਸ ‘ਚ ਭਿੜੇ ,ਚੱਲੀਆਂ ਗੋਲੀਆਂ

ਦਰਅਸਲ ‘ਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਵਰਕਰਾਂ ‘ਚ ਹੱਥੋਂਪਾਈ ਹੋ ਗਈ ਤੇ ਮੌਕੇ ‘ਤੇ ਫਾਇਰਿੰਗ ਵੀ ਕੀਤੀ ਗਈ ,ਜਿਸ ‘ਚ 3 ਵਿਅਕਤੀ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

Patiala : Shot fired near CM's program in Patiala, 2 youth injured
ਪਟਿਆਲਾ ‘ਚ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦਕਾਂਗਰਸੀ ਵਰਕਰ ਆਪਸ ‘ਚ ਭਿੜੇ ,ਚੱਲੀਆਂ ਗੋਲੀਆਂ

ਇਹ ਵੀ ਪੜ੍ਹੋ : ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ‘ਚ ਮੋਦੀ ਦੇ ਪੁਤਲੇ ਫੂਕ ਕੇ ਮਨਾਇਆ ਜਾ ਰਿਹੈ ਦੁਸਹਿਰਾ

ਜਿਸ ਤੋਂ ਬਾਅਦ ਓਥੇ ਸਥਿਤੀ ਤਣਾਅਪੂਰਨ ਪੈਦਾ ਹੋ ਗਈ ਹੈ। ਇਹ ਝਗੜਾ ਹਰਵਿੰਦਰ ਜੋਈ ਅਤੇ ਐਸਕੇ ਖਰੌੜ ਗਰੁੱਪ ਵਿਚਕਾਰ ਦੱਸਿਆ ਜਾ ਰਿਹਾ ਹੈ। ਇਸ ਮੌਕੇ ‘ਤੇ ਪਹੁੰਚੇ ਡੀਐਸਪੀ ਸਿਟੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

Patiala : Shot fired near CM's program in Patiala, 2 youth injured
ਪਟਿਆਲਾ ‘ਚ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦਕਾਂਗਰਸੀ ਵਰਕਰ ਆਪਸ ‘ਚ ਭਿੜੇ ,ਚੱਲੀਆਂ ਗੋਲੀਆਂ

ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਹਥਿਆਰਾਂ ਨਾਲ ਲੈਸ ਲੋਕ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਹਨ।ਦੱਸ ਦੇਈਏ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦਾ ਉਦਘਾਟਨ ਕਰਨ ਮੌਕੇ ਪੁੱਜੇ ਸਨ।
-PTCNews