Thu, Apr 25, 2024
Whatsapp

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਇਸ ਸ਼ਹਿਰ ਵਿੱਚ ਨਹੀਂ ਹੋਵੇਗੀ ਪਟਾਕਿਆਂ ਦੀ ਵਿਕਰੀ

Written by  Joshi -- October 26th 2018 01:42 PM
ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਇਸ ਸ਼ਹਿਰ ਵਿੱਚ ਨਹੀਂ ਹੋਵੇਗੀ ਪਟਾਕਿਆਂ ਦੀ ਵਿਕਰੀ

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਇਸ ਸ਼ਹਿਰ ਵਿੱਚ ਨਹੀਂ ਹੋਵੇਗੀ ਪਟਾਕਿਆਂ ਦੀ ਵਿਕਰੀ

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਇਸ ਸ਼ਹਿਰ ਵਿੱਚ ਨਹੀਂ ਹੋਵੇਗੀ ਪਟਾਕਿਆਂ ਦੀ ਵਿਕਰੀ,ਪਟਿਆਲਾ: ਪਟਾਕਿਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਟਿਆਲਾ ਵਿੱਚ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਡੀ.ਸੀ. ਨੇ ਇਹ ਅਹਿਮ ਫੈਸਲਾ ਸੁਣਾਇਆ ਹੈ। ਇਸ ਮੌਕੇ ਡੀਸੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੀ ਸ਼ਹਿਰ ਵਿੱਚ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾਈ ਗਈ ਹੈ। ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿੰਨ੍ਹਾਂ ਸਮਾਂ ਕੋਈ ਸਰਕਾਰੀ ਹੁਕਮ ਨਹੀਂ ਆਉਂਦਾ ਉਨ੍ਹਾਂ ਸਮਾਂ ਸ਼ਹਿਰ ਵਿੱਚ ਪਟਾਕਿਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ। ਹੋਰ ਪੜ੍ਹੋ: ਇਹ ਖਬਰ ਪੜ੍ਹ ਕੇ ਲਾੜੇ ਕਰਨਗੇ ਘੋੜੀ ਚੜ੍ਹਣ ਤੋਂ ਤੌਬਾ, ਜਾਣੋ ਕਿਉਂ! ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਹੈ ਕਿ ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਸੀ। ਕੋਰਟ ਮੁਤਾਬਕ ਦੀਵਾਲੀ 'ਤੇ ਲੋਕ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾ ਸਕਦੇ ਹਨ। ਪਰ ਹੁਣ ਪਟਿਆਲਾ ਵਿੱਚ ਡੀਸੀ ਨੇ ਪਟਾਕਿਆਂ ਦੀ ਵਿਕਰੀ 'ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਹੈ। —PTC News


Top News view more...

Latest News view more...