Fri, Apr 19, 2024
Whatsapp

ਪਟਿਆਲਾ 'ਚ 56 ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਵੱਡਾ ਫ਼ੈਸਲਾ

Written by  Shanker Badra -- December 01st 2018 06:22 PM -- Updated: December 01st 2018 06:37 PM
ਪਟਿਆਲਾ 'ਚ 56 ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਵੱਡਾ ਫ਼ੈਸਲਾ

ਪਟਿਆਲਾ 'ਚ 56 ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਵੱਡਾ ਫ਼ੈਸਲਾ

ਪਟਿਆਲਾ 'ਚ 56 ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਵੱਡਾ ਫ਼ੈਸਲਾ:ਪਟਿਆਲਾ : ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ 56 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਵੱਲੋਂ ਮੰਗਾਂ ਮੰਨਣ ਦੇ ਐਲਾਨ ਪਿੱਛੋਂ ਧਰਨਾ ਸਮਾਪਤ ਕਰ ਦਿੱਤਾ ਹੈ।ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਪਟਿਆਲਾ 'ਚ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚੇ ਸਨ।ਉਨ੍ਹਾਂ ਨੇ ਓਥੇ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਹੈ। [caption id="attachment_223781" align="aligncenter" width="350"]Patiala Teachers Education Minister meeting After dharna END
ਪਟਿਆਲਾ 'ਚ 56 ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਵੱਡਾ ਫ਼ੈਸਲਾ[/caption] ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਉਹਨਾਂ ਨੇ ਅਧਿਆਪਕਾਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ।ਉਨ੍ਹਾਂ ਨੇ ਕਿਹਾ ਕਿ ਕਈ ਵਾਰੀ ਗ਼ਲਤ ਫ਼ਹਿਮੀ ਹੋ ਜਾਂਦੀ ਹੈ,ਸਾਡੀ ਸੋਚ ਅਧਿਆਪਕਾਂ ਨਾਲ ਹੈ ਅਤੇ ਹਰ ਮਸਲੇ ਨੂੰ ਸਮ੍ਹਾ ਲੱਗਦਾ ਹੈ।ਸਿੱਖਿਆ ਮੰਤਰੀ ਨੇ 8886 ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀ ਤਨਖ਼ਾਹ ਕਟੌਤੀ ਬਾਰੇ ਕਿਹਾ ਕਿ 45000 ਤੋਂ ਤਨਖਾਹ ਘਟਾਉਣ ਦਾ ਦੁੱਖ ਹੈ। Patiala Teachers Education Minister meeting After dharna ENDਓਪੀ ਸੋਨੀ ਨੇ ਕਿਹਾ ਕਿ 5178 ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰੀ ਤਨਖ਼ਾਹ ਨਾਲ ਰੈਗੂਲਰ ਕੀਤਾ ਜਾਵੇਗਾ।ਇਸ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਲੰਟੀਅਰਾਂ ਦੀ ਤਨਖਾਹ ਵਿੱਚ 1500 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਅਧਿਆਪਕਾਂ ਦੀਆਂ ਬਦਲੀਆਂ ਤੇ ਸਸਪੈਂਸ਼ਨ ਰੱਦ ਕੀਤੀਆਂ ਗਈਆਂ ਹਨ। Patiala Teachers Education Minister meeting After dharna ENDਦੱਸ ਦੇਈਏ ਕਿ ਪੰਜਾਬ ਕੈਬਨਿਟ ਵੱਲੋਂ ਪਿਛਲੇ 10 ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ 8886 ਐੱਸ.ਐੱਸ.ਏ/ਰਮਸਾ, ਅਾਦਰਸ਼ ਤੇ ਮਾਡਲ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੀ ਆੜ ’ਚ ਮੌਜੂਦਾ ਮਿਲ ਰਹੀਆਂ ਤਨਖਾਹਾਂ ’ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।ਜਿਸ ਤੋਂ ਭੜਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ,ਰੈਗੂਲਰ ਕਰਨ ਦੇ ਨਾਂਅ 'ਤੇ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਖਿਲਾਫ 56 ਦਿਨਾਂ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। -PTCNews


Top News view more...

Latest News view more...