Sat, Apr 20, 2024
Whatsapp

ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ ,ਜਾ ਸਕਦੇ ਨੇ ਜੇਲ੍ਹ

Written by  Shanker Badra -- October 22nd 2018 10:15 AM
ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ ,ਜਾ ਸਕਦੇ ਨੇ ਜੇਲ੍ਹ

ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ ,ਜਾ ਸਕਦੇ ਨੇ ਜੇਲ੍ਹ

ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ ,ਜਾ ਸਕਦੇ ਨੇ ਜੇਲ੍ਹ:ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਅਧਿਆਪਕ ਪਿਛਲੇ 16 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ ਪਰ ਅਜੇ ਤੱਕ ਸਰਕਾਰ ਦੇ ਕੰਨ 'ਤੇ ਕੋਈ ਵੀ ਜੂੰ ਨਹੀਂ ਸਰਕਦੀ।ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੱਕ 'ਚ ਐਤਵਾਰ ਨੂੰ ਪੰਜਾਬ ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ਅਧਿਆਪਕਾਂ ਦੇ ਹੱਕ 'ਚ ਉਤਰੀਆਂ ਸਨ।ਇਸ ਦੌਰਾਨ ਹਿਮਾਇਤੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪਟਨ ਦੇ ਸ਼ਾਹੀ ਮਹਿਲ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਗਿਆ ,ਇਸ ਵਿਸ਼ਾਲ ਰੋਸ ਮਾਰਚ ਵਿੱਚ ਹਜ਼ਾਰਾਂ ਕਿਸਾਨ -ਮਜ਼ਦੂਰ ,ਵਿਦਿਆਰਥੀ ,ਨੌਜਵਾਨ ,ਮੁਲਾਜ਼ਮ ਅਤੇ ਵੱਡੀ ਗਿਣਤੀ 'ਚ ਸ਼ਾਮਿਲ ਹੋਈਆਂ ਸਨ। ਇਸ ਤਿੱਖੇ ਰੋਸ ਪ੍ਰਦਰਸ਼ਨ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਹੁਣ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਲਈ ਸਹਿਮਤ ਹੋ ਗਿਆ ਹੈ।ਇਸ ਤੋਂ ਪਹਿਲਾਂ ਸਾਂਝਾ ਅਧਿਆਪਕ ਮੋਰਚੇ ਵਲੋਂ ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਨਾਲ ਮੀਟਿੰਗ ਕੀਤੀ ਗਈ, ਜੋ ਬੇਸਿੱਟਾ ਰਹੀ ਹੈ। ਇਸ ਤੋਂ ਬਾਅਦ ਅਧਿਆਪਕਾਂ ਨੇ ਫੁਹਾਰਾ ਚੌਂਕ ਵਿਚ ਲੱਗਾ ਧਰਨਾ ਬੀਤੀ ਦੇਰ ਰਾਤ ਚੁੱਕ ਲਿਆ ਸੀ ਪਰ 16 ਦਿਨਾਂ ਤੋਂ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਕੋਲ ਲੱਗਾ ਪੱਕਾ ਮੋਰਚਾ ਲਗਾਤਾਰ ਜਾਰੀ ਰਹੇਗਾ ਅਤੇ ਇਸ ਪੱਕੇ ਧਰਨੇ ਵਿਚ ਅਧਿਆਪਕ ਅੱਜ ਵੀ ਮਰਨ ਵਰਤ 'ਤੇ ਬੈਠੇ ਹਨ। ਹੁਣ ਸਾਂਝਾ ਮੋਰਚਾ ਪੰਜਾਬ ਦੇ ਮੁੱਖ ਮੰਤਰੀ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 23 ਅਕਤੂਬਰ ਨੂੰ ਮੀਟਿੰਗ ਕਰਨਗੇ।ਇਸ ਮੀਟਿੰਗ ਵਿਚ ਜੇ ਕੁੱਝ ਸਿਰੇ ਨਾ ਚੜ੍ਹਿਆ ਤਾਂ ਅਧਿਆਪਕ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨਗੇ। -PTCNews


Top News view more...

Latest News view more...