ਪਟਿਆਲਾ ਦੇ ਥਾਪਰ ਕਾਲਜ ਦੀ ਵਿਦਿਆਰਥਣ ਦੀ ਨਹਿਰ ‘ਚੋਂ ਮਿਲੀ ਲਾਸ਼

patiala thapar university student dead body found

ਪਟਿਆਲਾ ਦੇ ਥਾਪਰ ਕਾਲਜ ਦੀ ਵਿਦਿਆਰਥਣ ਦੀ ਨਹਿਰ ‘ਚੋਂ ਮਿਲੀ ਲਾਸ਼

ਪਟਿਆਲਾ ਦੇ ਥਾਪਰ ਕਾਲਜ ਵਿਚ ਪੜ੍ਹਨ ਵਾਲੀ ਸੁਮੀਤ ਕੌਰ ਨਾਮਕ ਲੜਕੀ ਦੀ ਲਾਸ਼ ਨਾਭਾ ਰੋਡ ਤੇ ਸਥਿਤ ਭਾਖੜਾ ਨਹਿਰ ‘ਚੋਂ ਮਿਲੀ ਹੈ।patiala thapar university student dead body found ਮਿਲ਼ੀ ਜਾਣਕਾਰੀ ਮੁਤਾਬਕ, ਸਵੇਰੇ ਮ੍ਰਿਤਕ ਦੇਹ ਗੋਤਾਖੋਰਾਂ ਨੇ ਨਹਿਰ ‘ਚੋਂ ਕੱਢੀ ਲੜਕੀ ਦੇ ਕੋਲੋਂ ਥਾਪਰ ਕਾਲਜ ਦਾ ਸ਼ਨਾਖਤੀ ਕਾਰਡ ਮਿਲਿਆ ਹੈ, ਜਿਸ ਤੋਂ ਲੜਕੀ ਦੀ ਪਹਿਚਾਣ ਹੋ ਸਕੀ ਹੈ।

ਲੜਕੀ ਲਾਂਡਰਾਂ ਦੀ ਰਹਿਣ ਵਾਲੀ ਹੈ ਜਿਸ ਦਾ ਕੋਰਸ ਖ਼ਤਮ ਹੋ ਗਿਆ ਸੀ।
patiala thapar university student dead body foundਅੱਜ ਲੜਕੀ ਦਾ ਕਾਲਜ ਵਿਚ ਆਖਰੀ ਦਿਨ ਸੀ ਅਤੇ ਪਰਿਵਾਰ ਨੇ ਉਸ ਨੂੰ ਲੈਣ ਆਉਣਾ ਸੀ, ਜਿਸ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ।

ਉੱਥੇ ਹੀ ਪੁਲਿਸ ਵਲੋਂ ਲਾਸ਼ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਦੇ ਮੁਰਦਾ ਘਰ ਵਿਚ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

—PTC News