Advertisment

ਪਟਿਆਲਾ : 2 ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ 'ਚ ਮਾਰੀ ਛਾਲ ,ਗੋਤਾਖੋਰਾਂ ਨੇ ਬਚਾਈ ਜਾਨ

author-image
Shanker Badra
Updated On
New Update
ਪਟਿਆਲਾ : 2 ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ 'ਚ ਮਾਰੀ ਛਾਲ ,ਗੋਤਾਖੋਰਾਂ ਨੇ ਬਚਾਈ ਜਾਨ
Advertisment
publive-image ਪਟਿਆਲਾ : ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ 6635 ਈਟੀਟੀ ਪੋਸਟਾਂ ਭਰਨ ਤੋਂ ਪਹਿਲਾਂ ਤਿੰਨ ਸਾਲਾਂ ਤੋਂ ਰਹਿੰਦਾ ਟੈੱਟ ਦਾ ਇਮਤਿਹਾਨ ਲੈਣ ਦੀ ਗੁਹਾਰ ਲਗਾਈ ਜਾ ਰਹੀ ਹੈ।
Advertisment
publive-image ਪਟਿਆਲਾ : 2 ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ 'ਚ ਮਾਰੀ ਛਾਲ ,ਗੋਤਾਖੋਰਾਂ ਨੇ ਬਚਾਈ ਜਾਨ ਇਸ ਦੇ ਚਲਦਿਆਂ ਅੱਜ 2 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਵਾਅਦਿਆਂ ਤੋਂ ਦੁਖੀ ਹੋ ਕੇ ਪਟਿਆਲਾ ਵਿਖੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਗਈ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਇਨ੍ਹਾਂ ਅਧਿਆਪਕਾਂ ਵੱਲੋਂ ਪਟਿਆਲਾ- ਸੰਗਰੂਰ ਰੋਡ ਸਥਿਤ ਪਸਿਆਣਾ 'ਚ ਭਾਖੜਾ ਦੇ ਪੁਲਾਂ 'ਤੇ ਟਰੈਫਿਕ ਰੋਕਿਆ ਗਿਆ ਹੈ। publive-image ਪਟਿਆਲਾ : 2 ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ 'ਚ ਮਾਰੀ ਛਾਲ ,ਗੋਤਾਖੋਰਾਂ ਨੇ ਬਚਾਈ ਜਾਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਟੈੱਟ ਦਾ ਇਮਤਿਹਾਨ ਲੈਣ ਦੀ ਗੁਹਾਰ ਲਗਾਈ ਜਾ ਰਹੀ ਹੈ।ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਟੈੱਟ ਦਾ ਇਮਤਿਹਾਨ ਨਹੀਂ ਲਿਆ ਗਿਆ ,ਜਿਸ ਦੇ ਚਲਦਿਆਂ ਈਟੀਟੀ ਅਤੇ ਬੀਐੱਡ ਬੇਰੁਜ਼ਗਾਰ ਅਧਿਆਪਕ ਸਰਕਾਰੀ ਨੌਕਰੀ ਲਈ ਯੋਗਤਾ ਪੂਰੀ ਨਹੀਂ ਕਰ ਰਹੇ। -PTCNews publive-image-
patiala teachers-protest unemployed-ett-tet-pass-teachers bed-teachers-union-punjab
Advertisment

Stay updated with the latest news headlines.

Follow us:
Advertisment