ਪਟਿਆਲਾ ਵਿੱਚ ਬੀਤੀ ਰਾਤ ਇੱਕ ਫਾਰਚੂਨਰ ਗੱਡੀ ਦੇ ਪਾਇਆ ਭੜਥੂ , ਲੋਕਾਂ ਨੂੰ ਪਾਈਆਂ ਭਾਜੜਾਂ

Patiala Uncontrollable Fortuner Car On Road Disadvantages
ਪਟਿਆਲਾ ਵਿੱਚ ਬੀਤੀ ਰਾਤ ਇੱਕ ਫਾਰਚੂਨਰਗੱਡੀ ਦੇ ਪਾਇਆ ਭੜਥੂ , ਲੋਕਾਂ ਨੂੰ ਪਾਈਆਂ ਭਾਜੜਾਂ 

ਪਟਿਆਲਾ ਵਿੱਚ ਬੀਤੀ ਰਾਤ ਇੱਕ ਫਾਰਚੂਨਰ ਗੱਡੀ ਦੇ ਪਾਇਆ ਭੜਥੂ , ਲੋਕਾਂ ਨੂੰ ਪਾਈਆਂ ਭਾਜੜਾਂ:ਪਟਿਆਲਾ : ਦੇਸ਼ ਭਰ ‘ਚ ਜਿੱਥੇ ਬੀਤੀ ਰਾਤ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਸੀ ,ਓਥੇ ਹੀ ਪਟਿਆਲਾ ਦੇ ਵਿੱਚ ਇੱਕ ਬੇਕਾਬੂ ਗੱਡੀ ਨੇ ਲੋਕਾਂ ਦੀਆਂ ਭਾਜੜਾਂ ਪਾ ਦਿੱਤੀਆਂ ਹਨ। ਬੀਤੀ ਦੇਰ ਰਾਤ ਇੱਕ ਫਾਰਚੂਨਰ ਗੱਡੀ ਨੇ ਪਟਿਆਲਾ ਦੀਆਂ ਸੜਕਾਂ ‘ਤੇ ਤਰਥਲੀ ਮਚਾ ਦਿੱਤੀ। ਉਸ ਦੇ ਰਾਹ ‘ਚ ਜੋ ਵੀ ਆਇਆ ਗੱਡੀ ਨੇ ਉਸ ਦੀ ਭੰਨਤੋੜ ਕਰ ਦਿੱਤੀ ਹੈ।

Patiala Uncontrollable Fortuner Car On Road Disadvantages
ਪਟਿਆਲਾ ਵਿੱਚ ਬੀਤੀ ਰਾਤ ਇੱਕ ਫਾਰਚੂਨਰਗੱਡੀ ਦੇ ਪਾਇਆ ਭੜਥੂ , ਲੋਕਾਂ ਨੂੰ ਪਾਈਆਂ ਭਾਜੜਾਂ

ਜਿਸ ਤੋਂ ਬਾਅਦ ਲੋਕਾਂ ਵਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਲੱਕੜ ਮੰਡੀ ਦੇ ਤਾਲ ‘ਚ ਜਾ ਵੱਜੀ, ਜਿਸ ਕਾਰਨ ਗੱਡੀ ਵੀ ਨੁਕਸਾਨੀ ਗਈ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ  ਕਾਰ ਡਰਾਈਵਰ ਭੱਜਣ ‘ਚ ਕਾਮਯਾਬ ਹੋ ਗਿਆ ਜਦਕਿ ਉਸਦਾ ਸਾਥੀ ਨਸ਼ੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਸੀ।

Patiala Uncontrollable Fortuner Car On Road Disadvantages
ਪਟਿਆਲਾ ਵਿੱਚ ਬੀਤੀ ਰਾਤ ਇੱਕ ਫਾਰਚੂਨਰਗੱਡੀ ਦੇ ਪਾਇਆ ਭੜਥੂ , ਲੋਕਾਂ ਨੂੰ ਪਾਈਆਂ ਭਾਜੜਾਂ

ਦੱਸਿਆ ਜਾਂਦਾ ਹੈ ਕਿ ਗੱਡੀ ‘ਚ ਸਵਾਰ ਨੌਜਵਾਨ ਦੀ ਪਛਾਣ ਪਟਿਆਲਾ ਦੇ ਸੁਖਮਨ (18) ਵਜੋਂ ਹੋਈ ਹੈ ,ਜਿਸ ਨੇ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਸੁਖਮਨ ਨੂੰ ਕੁਸ਼ਲਿਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗਨੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।
-PTCNews