Sat, Apr 20, 2024
Whatsapp

ਪਟਿਆਲਾ : ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਵੱਲੋਂ ਮਿਊਨੀਸਪਲ ਕਾਰਪੋਰੇਸ਼ਨ ਦੇ ਸਟਾਫ਼ ਦਾ ਸਨਮਾਨ

Written by  Shanker Badra -- June 09th 2020 05:13 PM
ਪਟਿਆਲਾ : ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਵੱਲੋਂ ਮਿਊਨੀਸਪਲ ਕਾਰਪੋਰੇਸ਼ਨ ਦੇ ਸਟਾਫ਼ ਦਾ ਸਨਮਾਨ

ਪਟਿਆਲਾ : ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਵੱਲੋਂ ਮਿਊਨੀਸਪਲ ਕਾਰਪੋਰੇਸ਼ਨ ਦੇ ਸਟਾਫ਼ ਦਾ ਸਨਮਾਨ

ਪਟਿਆਲਾ : ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਵੱਲੋਂ ਮਿਊਨੀਸਪਲ ਕਾਰਪੋਰੇਸ਼ਨ ਦੇ ਸਟਾਫ਼ ਦਾ ਸਨਮਾਨ:ਪਟਿਆਲਾ : ਅਜੋਕੇ ਸਮਾਜ ਦੀ ਲੋੜ ਨੂੰ ਮੁੱਖ ਰੱਖਦਿਆਂ ਲੋੜਵੰਦ ਨੌਜਵਾਨ ਸਿੱਖ ਲੜਕੇ- ਲੜਕੀਆਂ ਦੀ ਮਦਦ ਲਈ ਬਣੀ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਹਮੇਸ਼ਾਂ ਹੀ ਲੋੜਵੰਦਾਂ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਇਸ ਦੌਰਾਨ ਅੱਜ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਵੱਲੋਂ ਪਟਿਆਲਾ ਵਿਖੇ ਕੋਰੋਨਾ ਵਾਇਰਸ ਖਿਲਾਫ਼ ਮੁੱਢਲੀ ਕਤਾਰ ਵਿੱਚ ਜੰਗ ਲੜ ਰਹੇ ਮਿਊਨੀਸਪਲ ਕਾਰਪੋਰੇਸ਼ਨ ਦੇ ਸਟਾਫ਼ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ 'ਤੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵਲੋਂ ਡਾ. ਪ੍ਰਭਲੀਨ ਸਿੰਘ, ਹਰਪ੍ਰੀਤ ਸਿੰਘ ਸਾਹਨੀ, ਡਾ. ਦਮਨਜੀਤ ਸੰਧੂ ਆਦਿ ਵਲੋਂ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਕਮਿਸ਼ਨਰ ਪੂਨਮਦੀਪ ਕੌਰ ਅਤੇ ਹੋਰ ਸਟਾਫ਼ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ 'ਤੇ ਡਾ. ਪ੍ਰਭਲੀਨ ਸਿੰਘ ਤੇ ਡਾ. ਦਮਨਜੀਤ ਸੰਧੂ ਨੇ ਦੱਸਿਆ ਕਿ ਕੋਵਿਡ -19 ਕਰਕੇ ਲਾਕਡਾਊਨ ਦੇ ਦੌਰਾਨ ਜਿਨ੍ਹਾਂ ਨੇ ਵੀ ਕੰਮ ਕੀਤਾ ,ਉਹ ਫ਼ਰੰਟ ਲਾਈਨ ਵਾਰੀਅਰ ਹਨ।ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿਨ ਰਾਤ ਲੋਕਾਂ ਦੀ ਸੇਵਾ ‘ਚ ਲੱਗੇ ਜ਼ਿਲ੍ਹਾ ਪਟਿਆਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ 1000 ਮਾਸਕ ਭੇਂਟ ਕੀਤੇ ਸਨ। ਜਿਸ ਵਿੱਚ 500 ਦੇ ਕਰੀਬ ਉਚ ਦਰਜੇ ਦੇ ਕੱਪੜੇ ਦੇ ਮੁੜ ਵਰਤੋਂ ਯੋਗ ਮਾਸਕ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ ਸਿਵਲ ਪ੍ਰਸ਼ਾਸਨ ਲਈ ਅਤੇ 500 ਦੇ ਕਰੀਬ ਮਾਸਕ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜਮਾਂ ਲਈ ਐੱਸ.ਐੱਸ.ਪੀ  ਮਨਦੀਪ ਸਿੰਘ ਸਿੱਧੂ ਨੂੰ ਭੇਟ ਕੀਤੇ ਗਏ ਸੀ। -PTCNews


Top News view more...

Latest News view more...