ਮੁੱਖ ਖਬਰਾਂ

ਪਟਿਆਲਾ ਦੇ ਜਸਕਰਨ ਸਿੰਘ ਨੇ ਵੱਕਾਰੀ ਪੁਰਸਕਾਰ ਜਿੱਤਿਆ, ਸਵਿਫਟ ਸਟੂਡੈਂਟ ਚੈਲੇਂਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ

By Ravinder Singh -- June 04, 2022 2:49 pm -- Updated:June 04, 2022 2:53 pm

ਨਵੀਂ ਦਿੱਲੀ :

ਪਟਿਆਲਾ ਦੇ ਜਸਕਰਨ ਸਿੰਘ ਨੇ ਪੰਜਾਬ ਦਾ ਨਾਮ ਰੁਸ਼ਨਾਇਆ ਹੈ। ਜਸਕਰਨ ਸਿੰਘ ਤੇ ਪੁਣੇ ਦੇ ਜੈ ਫਿਰਕੇ ਜਿਨ੍ਹਾਂ ਨੂੰ 40 ਦੇਸ਼ਾਂ ਦੇ 350 ਤੋਂ ਵੱਧ ਵਿਦਿਆਰਥੀਆਂ 'ਚੋਂ ਅਸਾਧਾਰਨ ਕੋਡਿੰਗ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਐਪਲ ਦੇ '2022 ਸਵਿਫਟ ਸਟੂਡੈਂਟ ਚੈਲੇਂਜ' ਦੇ ਜੇਤੂ ਵਜੋਂ ਚੁਣਿਆ ਗਿਆ ਹੈ। 'ਸਵਿਫਟ ਸਟੂਡੈਂਟ ਚੈਲੇਂਜ' ਐਪਲ ਦੀ ਵਰਲਡਵਾਈਡ ਡਿਵੈਲਪਰਸ ਕਾਨਫਰੰਸ (WWDC22)ਦਾ ਹਿੱਸਾ ਹੈ।

 

ਪਟਿਆਲਾ ਦੇ ਜਸਕਰਨ ਸਿੰਘ ਨੇ ਵੱਕਾਰੀ ਪੁਰਸਕਾਰ ਜਿੱਤਿਆ, ਸਵਿਫਟ ਸਟੂਡੈਂਟ ਚੈਲੇਂਜ' ਰਿਹਾ ਸ਼ਾਨਦਾਰ ਪ੍ਰਦਰਸ਼ਨ

ਏਜੰਸੀ ਦੇ ਹਵਾਲੇ ਤੋਂ ਐਪਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਸਾਲ WWDC22 (ਜੋ 6 ਜੂਨ ਤੋਂ ਸ਼ੁਰੂ ਹੁੰਦਾ ਹੈ) ਦੀ ਅਗਵਾਈ ਵਿੱਚ ਦੁਨੀਆ ਭਰ ਦੇ ਨੌਜਵਾਨ ਆਪਣੇ ਕੋਡਿੰਗ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਹਨ। ਜਸਕਰਨ ਸਿੰਘ ਨੇ ਕਿਹਾ ਕਿਹਾ ਮੈਨੂੰ ਹਮੇਸ਼ਾ ਨਵੀਂਆਂ ਚੀਜ਼ਾਂ ਸਿੱਖਣ ਤੇ ਬਣਾਉਣ ਦਾ ਜਨੂੰਨ ਰਿਹਾ ਹੈ। ਡਿਜ਼ਾਈਨ ਤੇ ਕੋਡਿੰਗ ਮੇਰੀ ਸਿਰਜਣਾਤਮਕਤਾ ਲਈ ਆਊਟਲੇਟ ਹੈ। ਇਸ ਲਈ ਸਵਿਫਟ ਸਟੂਡੈਂਟ ਚੈਲੇਂਜ ਜਿੱਤਣਾ ਮੇਰੇ ਲਈ ਹਮੇਸ਼ਾ ਇੱਕ ਸੁਪਨਾ ਸੀ ਕਿਉਂਕਿ ਇਹ ਸਭ ਤੋਂ ਵੱਕਾਰੀ ਪੁਰਸਕਾਰ ਹੈ ਜੋ ਇੱਕ ਵਿਦਿਆਰਥੀ ਡਿਵੈਲਪਰ ਜਿੱਤ ਸਕਦਾ ਹੈ।

 

ਪਟਿਆਲਾ ਦੇ ਜਸਕਰਨ ਸਿੰਘ ਨੇ ਵੱਕਾਰੀ ਪੁਰਸਕਾਰ ਜਿੱਤਿਆ, ਸਵਿਫਟ ਸਟੂਡੈਂਟ ਚੈਲੇਂਜ' ਰਿਹਾ ਸ਼ਾਨਦਾਰ ਪ੍ਰਦਰਸ਼ਨ21 ਸਾਲਾ ਜਸਕਰਨ ਸਿੰਘ ਇਸ ਸਮੇਂ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ ਸਕੂਲ ਵਿੱਚ ਕੋਡਿੰਗ ਸ਼ੁਰੂ ਕੀਤੀ ਸੀ। ਜਸਕਰਨ ਸਿੰਘ ਨੇ 'ਨਡਜ: ਮਿਨਿਮਲ ਟੂ-ਡੂ' ਨਾਮ ਦੀ ਐਪ ਤਿਆਰ ਕੀਤੀ ਜੋ ਐਪ ਸਟੋਰ 'ਤੇ ਮੁਹੱਈਆ ਹੈ। ਉਹ ਹੁਣ ਆਪਣੀ ਯੂਨੀਵਰਸਿਟੀ ਵਿੱਚ ਇੱਕ ਸਵਿਫਟ ਕਲੱਬ ਸ਼ੁਰੂ ਕਰਨ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਵਿਫਟ ਲੈਣ ਲਈ ਉਤਸ਼ਾਹਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਪਟਿਆਲਾ ਦੇ ਜਸਕਰਨ ਸਿੰਘ ਨੇ ਵੱਕਾਰੀ ਪੁਰਸਕਾਰ ਜਿੱਤਿਆ, ਸਵਿਫਟ ਸਟੂਡੈਂਟ ਚੈਲੇਂਜ' ਰਿਹਾ ਸ਼ਾਨਦਾਰ ਪ੍ਰਦਰਸ਼ਨ

"ਮੈਂ ਐਪਲ ਚੈਲੇਂਜ ਦੌਰਾਨ ਬਹੁਤ ਕੁਝ ਸਿੱਖਿਆ ਅਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਆਪਣੇ ਹੁਨਰ ਨਾਲ ਹੋਰ ਕੰਮ ਕਰਨ ਦਾ ਭਰੋਸਾ ਦਿੱਤਾ। ਉਸਨੇ 2019 ਵਿੱਚ ਇੱਕ ਸਕਾਲਰਸ਼ਿਪ ਵਿਜੇਤਾ ਵਜੋਂ WWDC 'ਚ ਹਿੱਸਾ ਲਿਆ ਅਤੇ 2021 ਵਿੱਚ ਵੀ ਅਪਲਾਈ ਕੀਤਾ ਸੀ। 21 ਸਾਲਾ ਫਿਰਕੇ ਇੱਕ ਸਵੈ-ਸਿਖਿਅਤ ਡਿਵੈਲਪਰ ਹੈ ਅਤੇ ਔਨਲਾਈਨ ਸਰੋਤਾਂ ਦੀ ਵਰਤੋਂ ਕਰਕੇ ਕੋਡਿੰਗ ਸਿੱਖ ਰਿਹਾ ਹੈ। ਉਹ ਇਸ ਸਮੇਂ ਪਿੰਪਰੀ ਚਿੰਚਵਾੜ ਕਾਲਜ ਆਫ਼ ਇੰਜੀਨੀਅਰਿੰਗ ਐਂਡ ਰਿਸਰਚ ਵਿੱਚ ਇੰਜੀਨੀਅਰਿੰਗ ਕਰ ਰਿਹਾ ਹੈ।

 

 

ਇਹ ਵੀ ਪੜ੍ਹੋ : ਰੇਲਵੇ ਟਰੈਕ ਨਾਲ ਛੇੜਛਾੜ ਕਰਨ 'ਤੇ ਰੇਲਵੇ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਜਾਂਚ ਸ਼ੁਰੂ, ਤੋੜੇ 1200 ਕਲੰਪ 

  • Share