Wed, Apr 17, 2024
Whatsapp

ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਫੁੱਟਪਾਥ 'ਤੇ ਸੌਂ ਰਹੇ 4 ਬੱਚਿਆਂ ਨੂੰ ਕੁਚਲਿਆ, 3 ਦੀ ਮੌਤ

Written by  Jashan A -- June 26th 2019 10:56 AM
ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਫੁੱਟਪਾਥ 'ਤੇ ਸੌਂ ਰਹੇ 4 ਬੱਚਿਆਂ ਨੂੰ ਕੁਚਲਿਆ, 3 ਦੀ ਮੌਤ

ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਫੁੱਟਪਾਥ 'ਤੇ ਸੌਂ ਰਹੇ 4 ਬੱਚਿਆਂ ਨੂੰ ਕੁਚਲਿਆ, 3 ਦੀ ਮੌਤ

ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਫੁੱਟਪਾਥ 'ਤੇ ਸੌਂ ਰਹੇ 4 ਬੱਚਿਆਂ ਨੂੰ ਕੁਚਲਿਆ, 3 ਦੀ ਮੌਤ,ਪਟਨਾ: ਦੇਸ਼ ਭਰ 'ਚ ਤੇਜ਼ ਰਫਤਾਰ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਪਟਨਾ ਸ਼ਹਿਰ ਦੇ ਕੁਮਹਰਾਰ ਇਲਾਕੇ 'ਚ ਵਾਪਰਿਆ ਹੈ। ਜਿਥੇ ਇਕ ਬੇਕਾਬੂ ਐੱਸ.ਯੂ.ਵੀ. ਕਾਰ ਨੇ ਫੁੱਟਪਾਥ 'ਤੇ ਸੌਂ ਰਹੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ, ਜਿਸ 'ਚ 3 ਬੱਚਿਆਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਬੱਚੇ ਦਾ ਪੈਰ ਟੁੱਟ ਗਿਆ ਹੈ। ਹੋਰ ਪੜ੍ਹੋ: ਚਾਰ ਸਾਲ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਗਵਾਇਆ ਸੀ ਇਸ ਦਿੱਗਜ ਖਿਡਾਰੀ ਨੂੰ, ਪੜ੍ਹੋ ਪੂਰੀ ਖਬਰ ਉਥੇ ਹੀ ਗੁੱਸਾਏ ਲੋਕਾਂ ਨੇ ਕਾਰ ਚਾਲਕ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।ਗੁੱਸਾਏ ਲੋਕਾਂ ਨੇ ਸੜਕ 'ਤੇ ਜਾਮ ਲਗਾਇਆ। ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।ਪੁਲਸ ਸੁਪਰਡੈਂਟ ਬਲੀਰਾਮ ਚੌਧਰੀ ਨੇ ਦੱਸਿਆ ਕਿ ਇਸ ਹਾਦਸੇ 'ਚ ਕਾਰ ਚਾਲਕ ਦੀ ਵੀ ਮੌਤ ਹੋ ਗਈ ਹੈ, ਜਦੋਂ ਕਿ ਐੱਸ.ਯੂ.ਵੀ. 'ਚ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਇਕ ਹੋਰ ਵਿਅਕਤੀ ਅਤੇ ਜ਼ਖਮੀ ਬੱਚੇ ਨੂੰ ਇਲਾਜ ਲਈ ਨਾਲੰਦਾ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। -PTC News


Top News view more...

Latest News view more...