ਭਾਈ ਘਨੱਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ

sikh
ਭਾਈ ਘੱਨਈਆ ਦੇ ਰਾਹ 'ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ

ਭਾਈ ਘੱਨਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓਭਾਈ ਘਨੱਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ
,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਦੇਸ਼ ‘ਤੇ ਮੁਸੀਬਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਹੱਥ ਵਧਾਉਣ ਸਿੱਖ ਕੌਮ ਅੱਗੇ ਆਉਂਦੀ ਹੈ। ਚਾਹੇ ਉਹ ਬੇਸਹਾਰਾ ਲੋਕਾਂ ਦੀ ਮਦਦ ਕਰਨ ਜਾਂ ਉਨ੍ਹਾਂ ਦੇ ਸੱਭਿਆਚਾਰ ਦੇ ਮਾਣ ਲਈ ਕੁਝ ਕਰਨ ਬਾਰੇ ਹੋਵੇ, ਸਿੱਖ ਭਾਈਚਾਰੇ ਦੇ ਲੋਕ ਹਮੇਸ਼ਾਂ ਹਰ ਕਿਸੇ ਤੋਂ ਅੱਗੇ ਹੁੰਦੇ ਹਨ।

sikh
ਭਾਈ ਘੱਨਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ

ਅਜਿਹਾ ਹੀ ਕੁਝ ਇੱਕ ਵਾਰ ਫਿਰ ਪਟਨਾ ਸਾਹਿਬ ਦੇਖਣ ਨੂੰ ਮਿਲਿਆ,ਜਿਥੇ ਇੱਕ ਗੁਰਸਿੱਖ ਤਕਰੀਬਨ 28 ਵਰ੍ਹਿਆਂ ਤੋਂ ਲਾਵਾਰਿਸ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਪਟਨਾ ਸਾਹਿਬ ਦੇ ਮੈਡੀਕਲ ਕਾਲਜ ‘ਚ ਹਰ ਰੋਜ਼ 3 ਤੋਂ 4 ਮਰੀਜ਼ ਅਜਿਹੇ ਆਉਂਦੇ ਹਨ, ਜੋ ਗੰਭੀਰ ਬਿਮਾਰੀ ਜਾਂ ਹਾਦਸੇ ਦਾ ਸ਼ਿਕਾਰ ਹੁੰਦੇ ਹਨ।

ਹੋਰ ਪੜ੍ਹੋ:ਸ਼੍ਰੋਮਣੀ ਕਮੇਟੀ ਵੱਲੋਂ ਲਖਨਊ ਵਿਖੇ ਖੋਲ੍ਹਿਆ ਜਾਵੇਗਾ ਸਿੱਖ ਮਿਸ਼ਨ :ਭਾਈ ਗੋਬਿੰਦ ਸਿੰਘ ਲੌਂਗੋਵਾਲ

ਇਹਨਾਂ ਮਰੀਜ਼ਾਂ ਨੂੰ ਹਸਪਤਾਲ ‘ਚ ਡਾਕਟਰ ਅਤੇ ਦਵਾਈ ਤਾਂ ਮਿਲ ਜਾਂਦੇ ਹਨ,ਪਰ ਉਹਨਾਂ ਦੀ ਦੇਖਭਾਲ ਕਰਨ ਲਈ ਕੋਈ ਆਪਣਾ ਨਹੀਂ ਮਿਲਦਾ।

sikh
ਭਾਈ ਘੱਨਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ

ਆਪਣਿਆਂ ਦੀ ਉਡੀਕ ‘ਚ ਬੈਠੇ ਇਹਨਾਂ ਲਾਵਾਰਿਸ ਮਰੀਜਾਂ ਦੀ ਦੇਖਭਾਲ ਗੁਰਮੀਤ ਸਿੰਘ ਨਾਮ ਦਾ ਇਹ ਗੁਰਸਿੱਖ ਕਰਦਾ ਹੈ, ਜੋ ਇਹਨਾਂ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਤੋਂ ਲੈ ਕੇ ਖਾਣਾ ਤੱਕ ਖਵਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗੁਰਮੀਤ ਸਿੰਘ ਹਰ ਰੋਜ਼ ਇਹਨਾਂ ਮਰੀਜ਼ਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਹਨ, ਭਾਵੇਂ ਮੀਂਹ ਹੋਵੇ ਜਾਂ ਹਨੇਰੀ ਉਹ ਹਰ ਰੋਜ਼ ਹਸਪਤਾਲ ‘ਚ ਰੋਟੀ ਲੈ ਕੇ ਕੇ ਪਹੁੰਚਦੇ ਹਨ ਤੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਖਵਾਉਂਦੇ ਹਨ।

sikh
ਭਾਈ ਘੱਨਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਰਮੀਤ ਸਿੰਘ ਹਰ ਰੋਜ਼ ਰਾਤ ਨੂੰ 9 ਵਜੇ ਮਰੀਜਾਂ ਲਈ ਖਾਣਾ ਲੈ ਕੇ ਆਉਂਦੇ ਹਨ ਤੇ ਰਾਤ ਦੇ 12 ਵਜੇ ਤੱਕ ਉਹਨਾਂ ਦੀ ਦੇਖਭਾਲ ਕਰਦੇ ਹਨ। ਇਸ ਗੁਰਸਿੱਖ ਦਾ ਕਹਿਣਾ ਹੈ ਕਿ ਸਾਡੀ ਇਸ ਸੇਵਾ ਦਾ ਸੇਹਰਾ ਭਾਈ ਘੱਨਈਆ ਜੀ ਨੂੰ ਜਾਂਦਾ ਹੈ।

ਜਿਵੇਂ ਉਹ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਸਨ ਅਤੇ ਦੁਸ਼ਮਣ ਨੂੰ ਮੱਲ੍ਹਮ ਲਗਾਉਂਦੇ ਸਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਆਪਣੇ ਚਰਨਾਂ ‘ਚ ਰੱਖਦੇ ਸਨ ਤਾਂ ਅਸੀਂ ਵੀ ਉਹਨਾਂ ਦੇ ਰਾਹ ‘ਤੇ ਚੱਲ ਰਹੇ ਹਾਂ।

ਹੋਰ ਪੜ੍ਹੋ:ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ

ਉਹਨਾਂ ਕਿਹਾ ਕਿ ਮੈਨੂੰ ਵੀ ਗੁਰੂ ਦਾ ਆਸਰਾ ਹੈ ਮੈਂ ਗੁਰੂ ਕਰਕੇ ਹੀ ਇਥੇ ਆਉਣਾ ਹਾਂ ਤੇ ਇਹਨਾਂ ਮਰੀਜ਼ਾਂ ਦੀ ਸੇਵਾ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਹਰ ਸਿੱਖ ਵੀਰ ਨੂੰ ਅਪੀਲ ਕਰਦਾ ਹਾਂ ਉਹ ਸਾਡੇ ਧਰਮ ਦੇ ਰਾਹ ‘ਤੇ ਚੱਲੋ ਤਾਂ ਜੋ “ਰਾਜ ਕਰੇਗਾ ਖਾਲਸਾ” ਨਾਅਰਾ ਬਰਕਰਾਰ ਰਹੇਗਾ।

sikh
ਭਾਈ ਘੱਨਈਆ ਦੇ ਰਾਹ ‘ਤੇ ਤੁਰਿਆ ਇਹ ਗੁਰਸਿੱਖ, ਹਰ ਰੋਜ਼ ਬੇਸਹਾਰਾ ਮਰੀਜ਼ਾਂ ਨੂੰ ਆਪਣੇ ਹੱਥੀਂ ਖਵਾਉਂਦਾ ਹੈ ਰੋਟੀ, ਦੇਖੋ ਵੀਡੀਓ

ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਦਸਵੰਧ ਕੱਢ ਕੇ ਗਰੀਬਾਂ ਦੀ ਮਦਦ ਕਰੋ, ਕਿਉਂਕਿ “ਗਰੀਬ ਦਾ ਮੂੰਹ ਗੁਰੂ ਦੀ ਗੋਲਕ” …ਜ਼ਿਕਰ ਏ ਖਾਸ ਹੈ ਕਿ ਇਸ ਅਣਥੱਕ ਸੇਵਾ ਲਈ ਗੁਰਮੀਤ ਸਿੰਘ ਨੂੰ ਵਿਸ਼ਵ ਸਿੱਖ ਅਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਲੰਡਨ ‘ਚ ਸਥਿਤ ਸੰਸਥਾ ਦ ਸਿੱਖ ਡਾਇਰੈਕਟਰੀ ਵਿਖੇ ਉਹਨਾਂ ਨੂੰ ਇਸ ਪੁਰਸਕਾਰ ਲਈ ਨਿਵਾਜਿਆ ਗਿਆ ਸੀ।

 

View this post on Instagram

 

A post shared by PTC News (@ptc_news) on

-PTC News