Advertisment

ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ

author-image
Jashan A
Updated On
New Update
ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ
Advertisment
ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ,ਪਾਤੜਾਂ: ਪੰਜਾਬ 'ਚ ਖੁਦਕੁਸ਼ੀਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਕਰਜ਼ੇ ਦਾ ਦੈਂਤ ਪੰਜਾਬ ਦੇ ਅੰਨਦਾਤਾ ਨੂੰ ਨਿਗਲ ਰਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕਰਜ਼ਾ ਮੁਆਫੀ ਦੇ ਵਾਅਦੇ ਕੀਤੇ ਸਨ, ਪਰ ਜਿਵੇਂ ਹੀ ਸੱਤਾ 'ਚ ਆਏ ਤਾਂ ਲੋਕਾਂ ਨਾਲ ਕੀਤੇ ਵਾਅਦੇ ਖੋਖਲੇ ਹੁੰਦੇ ਨਜ਼ਰ ਆਏ। ਜਿਸ ਕਾਰਨ ਆਏ ਦਿਨ ਪੰਜਾਬ ਦਾ ਕਿਸਾਨ ਮਰ ਰਿਹਾ ਹੈ। publive-imageਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਪਾਤੜਾਂ ਦੇ ਪਿੰਡ ਨਨਹੇੜਾ ਤੋਂ ਸਾਹਮਣੇ ਆਇਆ ਹੈ, ਜਿਥੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ, ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਪਸਰ ਗਿਆ। ਮ੍ਰਿਤਕ ਕਿਸਾਨ ਦੀ ਪਹਿਚਾਣ ਜੰਗ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਵੱਧ ਰਹੇ ਗਰਮੀ ਦੇ ਕਹਿਰ ਨਾਲ 50 ਸਾਲਾ ਵਿਅਕਤੀ ਮੌਤ, ਸਦਮੇ 'ਚ ਪਰਿਵਾਰ publive-imageਮਿਲੀ ਜਾਣਕਾਰੀ ਮੁਤਾਬਕ ਕਿਸਾਨ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਸੀ ਤੇ ਉਸ ਕੋਲ ਅੱਧਾ ਏਕੜ ਜ਼ਮੀਨ ਸੀ। ਜਿਸ ਕਾਰਨ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਨੇ ਨਹਿਰ 'ਚ ਛਾਲ ਮਾਰ ਕੇ ਜਾਨ ਗਵਾ ਲਈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News-
punjab-news latest-punjab-news farmer-suicide news-in-punjab farmer-suicide-news patran-news latest-patran-news latest-farmer-suicide-news
Advertisment

Stay updated with the latest news headlines.

Follow us:
Advertisment