ਪੱਟੀ: ਕਿਸਾਨਾਂ ਦੇ ਸੁਪਨੇ ਹੋਏ ਸੁਆਹ, ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ

patti
ਪੱਟੀ: ਕਿਸਾਨਾਂ ਦੇ ਸੁਪਨੇ ਹੋਏ ਸੁਆਹ, ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ

ਪੱਟੀ: ਕਿਸਾਨਾਂ ਦੇ ਸੁਪਨੇ ਹੋਏ ਸੁਆਹ, ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ,ਪੱਟੀ: ਪੱਟੀ ਦੇ ਪਿੰਡ ਧਾਰੀਵਾਲ ਵਿਖੇ ਬੀਤੀ ਦੇਰ ਰਾਤ ਕਰੀਬ ਕੁਝ ਕਿਸਾਨਾ ਦੇ ਖੇਤਾਂ ‘ਚ ਕਣਕ ਦੀ ਪੱਕੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਕਾਰਨ 15 ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਤੇਜ਼ ਅੱਗ ‘ਤੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਮਿਲ ਕੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਫ਼ੋਨ ਕਰਨ ਦੇ ਬਾਵਜੂਦ ਫਾਇਰ ਬਿ੍ਗੇਡ ਦੀ ਗੱਡੀ ਕਰੀਬ ਇੱਕ ਘੰਟੇ ਬਾਅਦ ਪਹੁੰਚੀ,ਪਰ ਉਦੋਂ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।

patti
ਪੱਟੀ: ਕਿਸਾਨਾਂ ਦੇ ਸੁਪਨੇ ਹੋਏ ਸੁਆਹ, ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਧਾਰੀਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਦੋ ਵਜੇ ਦੇ ਕਰੀਬ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਹੀ ਕਣਕ ਨੂੰ ਅੱਗ ਲੱਗ ਗਈ। ਜਿਸ ਕਾਰਨ ਪੰਦਰਾਂ ਏਕੜ ਦੇ ਕਰੀਬ ਕਣਕ ਅਤੇ ਦੋ ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ ਹੈ।

ਹੋਰ ਪੜ੍ਹੋ:ਫਿਰੋਜ਼ਪੁਰ ਤੋਂ ਟਿਕਟ ਮਿਲਣ ‘ਤੇ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਧੰਨਵਾਦ

patti
ਪੱਟੀ: ਕਿਸਾਨਾਂ ਦੇ ਸੁਪਨੇ ਹੋਏ ਸੁਆਹ, ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ

ਪੀੜਤ ਕਿਸਾਨਾਂ ਨੇ ਦੱਸਿਆ ਕਿ ਸਾਡੀ ਸਾਰੀ ਪੱਕੀ ਹੋਈ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਕਣਕ ਤੋਂ ਇਲਾਵਾ ਸਾਡੇ ਕੋਲ ਨਾ ਤਾਂ ਕੋਈ ਕਰਜ਼ਾ ਤਾਰਨ ਦਾ ਹੱਲ ਹੈ ਅਤੇ ਨਾ ਹੀ ਘਰ ਵਿੱਚ ਖਾਣ ਨੂੰ ਦਾਣੇ ਰਹਿ ਗਏ ਹਨ।

patti
ਪੱਟੀ: ਕਿਸਾਨਾਂ ਦੇ ਸੁਪਨੇ ਹੋਏ ਸੁਆਹ, ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ

ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗਣ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ ਹੈ ਸਾਨੂੰ ਇਸ ਦਾ ਮੁਆਵਜ਼ਾ ਦਿੱਤਾ ਜਾਵੇ।

-PTC News