Thu, Apr 25, 2024
Whatsapp

ਪੁਲਿਸ ਦੀ ਲਾਪਰਵਾਹੀ ਆਈ ਸਾਹਮਣੇ, ਕਬਾੜ 'ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ

Written by  Jashan A -- July 15th 2019 09:55 AM
ਪੁਲਿਸ ਦੀ ਲਾਪਰਵਾਹੀ ਆਈ ਸਾਹਮਣੇ, ਕਬਾੜ 'ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ

ਪੁਲਿਸ ਦੀ ਲਾਪਰਵਾਹੀ ਆਈ ਸਾਹਮਣੇ, ਕਬਾੜ 'ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ

ਪੁਲਿਸ ਦੀ ਲਾਪਰਵਾਹੀ ਆਈ ਸਾਹਮਣੇ, ਕਬਾੜ 'ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ,ਪੱਟੀ: ਤਰਨਤਾਰਨ ਦੇ ਹਲਕੇ ਪੱਟੀ 'ਚ ਬਰਸਾਤੀ ਨਾਲੇ ਕੋਲੋਂ ਲੋਕਾਂ ਨੂੰ 3 ਹੈਂਡ ਗ੍ਰਨੇਡ ਤੇ ਇਕ ਰਾਕਟ ਲਾਂਚਰ ਮਿਲਿਆ। ਜਿਸ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਦਰਅਸਲ, ਇਲਾਕੇ ਦੇ ਲੋਕਾਂ ਨੇ ਰਿਕਸ਼ੇ ਵਾਲੇ ਨੂੰ ਨਾਲੇ 'ਚ ਸਾਮਾਨ ਸੁੱਟਦਿਆਂ ਦੇਖਿਆ ਤੇ ਸ਼ੱਕ ਦੇ ਅਧਾਰ 'ਤੇ ਉਸਨੂੰ ਰੋਕ ਕੇ ਸਮਾਨ ਚੈੱਕ ਕੀਤਾ ਤਾਂ ਅੰਦਰੋਂ 3 ਹੈਂਡ ਗ੍ਰਨੇਡ ਤੇ ਇਕ ਰਾਕਟ ਲਾਂਚਰ ਮਿਲਿਆ। ਹੋਰ ਪੜ੍ਹੋ:ਸਿੱਖ ਸੰਗਤਾਂ ਲਈ ਵੱਡੀ ਖਬਰ, ਰੋਜ਼ਾਨਾ 5000 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰ ਸਕਣਗੇ ਦਰਸ਼ਨ ਸਥਾਨਕ ਪੁਲਿਸ ਨੂੰ ਜਦ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਜਲਦਬਾਜ਼ੀ 'ਚ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਸਬੰਧੀ ਜਦ ਰਿਕਸ਼ੇ ਵਾਲੇ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ 3 ਹੈਂਡ ਗ੍ਰਨੇਡ ਤੇ ਇਕ ਰਾਕਟ ਲਾਂਚਰ ਥਾਣਾ ਪੁਲਿਸ ਵਾਲਿਆਂ ਨੇ ਉਸਨੂੰ ਕਬਾੜ ਦੇ ਸਮਾਨ ਨਾਲ ਚੁਕਵਾਇਆ ਸੀ ਤੇ ਕਬਾੜ ਦੀ ਦੁਕਾਨ 'ਤੇ ਵੇਚਣ ਲਈ ਪੁਲਿਸ ਅਧਿਕਾਰੀ ਨਾਲ ਭੇਜਿਆ ਸੀ, ਪਰ ਉਸਨੇ ਕਬਾੜ ਦਾ ਬਾਕੀ ਸਮਾਨ ਦੇ ਦਿੱਤਾ ਪਰ 3 ਗ੍ਰਨੇਡ ਤੇ 1 ਰਾਕਟ ਲਾਂਚਰ ਆਪਣੇ ਕੋਲ ਰੱਖ ਲਏ। ਇਸ 'ਚ ਪੁਲਿਸ ਦੀ ਅਣਗਹਿਲੀ ਸਾਫ ਨਜ਼ਰ ਆ ਰਹੀ ਹੈ ਤੇ ਚੰਗੀ ਕਿਸਮਤ ਨਾਲ ਮੰਦਭਾਗੀ ਘਟਨਾ ਤੋਂ ਬਚਾਅ ਹੋ ਗਿਆ। -PTC News


Top News view more...

Latest News view more...