Thu, Apr 25, 2024
Whatsapp

ਪੱਟੀ : ਛੋਟੇ ਬੱਚਿਆਂ ਦੀ ਲੜਾਈ 'ਚ ਦੋ ਪਰਿਵਾਰ ਆਪਸ 'ਚ ਭਿੜੇ , ਦੋਵੇਂ ਧਿਰਾਂ ਦੇ 6 ਲੋਕ ਹੋਏ ਜ਼ਖਮੀ

Written by  Shanker Badra -- August 17th 2021 01:17 PM
ਪੱਟੀ : ਛੋਟੇ ਬੱਚਿਆਂ ਦੀ ਲੜਾਈ 'ਚ ਦੋ ਪਰਿਵਾਰ ਆਪਸ 'ਚ ਭਿੜੇ , ਦੋਵੇਂ ਧਿਰਾਂ ਦੇ 6 ਲੋਕ ਹੋਏ ਜ਼ਖਮੀ

ਪੱਟੀ : ਛੋਟੇ ਬੱਚਿਆਂ ਦੀ ਲੜਾਈ 'ਚ ਦੋ ਪਰਿਵਾਰ ਆਪਸ 'ਚ ਭਿੜੇ , ਦੋਵੇਂ ਧਿਰਾਂ ਦੇ 6 ਲੋਕ ਹੋਏ ਜ਼ਖਮੀ

ਪੱਟੀ : ਪੱਟੀ ਦੇ ਨਜ਼ਦੀਕੀ ਪਿੰਡ ਉਬੋਕੇ ਵਿਚ ਛੋਟੇ ਬੱਚਿਆਂ ਦੀ ਤਕਰਾਰਬਾਜ਼ੀ ਅਤੇ ਝਗੜੇ ਦੇ ਚੱਲਦਿਆਂ ਲੜਾਈ ਜਦੋਂ ਵੱਡਿਆਂ ਤੱਕ ਪੁੱਜੀ ਤਾਂ ਦੋਹਾਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ। ਇਸ ਸੰਬੰਧੀ ਨਿਰਮਲ ਸਿੰਘ ਅਤੇ ਉਸਦੇ ਪੁੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਇਹ ਝਗੜਾ ਛੋਟੇ ਬੱਚਿਆਂ ਤੋਂ ਸ਼ੁਰੂ ਹੋਇਆ ਸੀ। [caption id="attachment_524206" align="aligncenter" width="300"] ਪੱਟੀ : ਛੋਟੇ ਬੱਚਿਆਂ ਦੀ ਲੜਾਈ 'ਚ ਦੋ ਪਰਿਵਾਰ ਆਪਸ 'ਚ ਭਿੜੇ , ਦੋਵੇਂ ਧਿਰਾਂ ਦੇ 6 ਲੋਕ ਹੋਏ ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ ਜਿਸ ਵਿਚ ਪ੍ਰਤਾਪ ਸਿੰਘ ਅਤੇ ਕਾਰਜ ਸਿੰਘ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ,ਜਿਸ ਵਿਚ ਉਨ੍ਹਾਂ ਦੇ 5 ਮੈਂਬਰ ਜ਼ਖਮੀ ਹੋ ਗਏ, ਜਿੰਨ੍ਹਾਂ ਵਿਚੋਂ ਸਰਬਜੀਤ ਸਿੰਘ ਦਾ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ , ਜਦਕਿ ਗੁਰਦਿੱਤ ਸਿੰਘ, ਵਿੱਦੋ, ਸਵਰਨ ਕੌਰ ਅਤੇ ਅਜੀਤ ਸਿੰਘ ਕੈਰੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹਨ। [caption id="attachment_524203" align="aligncenter" width="300"] ਪੱਟੀ : ਛੋਟੇ ਬੱਚਿਆਂ ਦੀ ਲੜਾਈ 'ਚ ਦੋ ਪਰਿਵਾਰ ਆਪਸ 'ਚ ਭਿੜੇ , ਦੋਵੇਂ ਧਿਰਾਂ ਦੇ 6 ਲੋਕ ਹੋਏ ਜ਼ਖਮੀ[/caption] ਉਨ੍ਹਾਂ ਕਿਹਾ ਪ੍ਰਤਾਪ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਕਾਰਜ ਸਿੰਘ ਫੌਜੀ ਜੋ ਕਿ ਕਾਂਗਰਸੀ ਆਗੂ ਹੈ, ਉਸਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਵੀ ਕੀਤੀ ਹੈ। ਇਸ ਸੰਬੰਧੀ ਦੂਜੀ ਧਿਰ ਦੇ ਕਾਰਜ ਸਿੰਘ ਫੌਜੀ ਨੇ ਕਿਹਾ ਕਿ ਇਨ੍ਹਾਂ ਸਾਡੇ ਉੱਪਰ ਹਮਲਾ ਕਰ ਅਮਰੀਕ ਸਿੰਘ ਨੂੰ ਜ਼ਖਮੀ ਕਰ ਦਿੱਤਾ ਅਤੇ ਉਸਦੀ ਬਾਂਹ ਤੋੜ ਦਿੱਤੀ ਹੈ, ਜਿਸਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ, ਉਨ੍ਹਾਂ ਕਿਹਾ ਕਿ ਸਾਡੇ ਘਰ ਦੀ ਵੀ ਭੰਨਤੋੜ ਹੈ। [caption id="attachment_524202" align="aligncenter" width="300"] ਪੱਟੀ : ਛੋਟੇ ਬੱਚਿਆਂ ਦੀ ਲੜਾਈ 'ਚ ਦੋ ਪਰਿਵਾਰ ਆਪਸ 'ਚ ਭਿੜੇ , ਦੋਵੇਂ ਧਿਰਾਂ ਦੇ 6 ਲੋਕ ਹੋਏ ਜ਼ਖਮੀ[/caption] ਇਸ ਮਾਮਲੇ 'ਤੇ ਚੌਕੀ ਇੰਚਾਰਜ ਕੈਰੋਂ ਚਰਨ ਸਿੰਘ ਨੇ ਕਿਹਾ ਕਿ ਛੋਟੇ ਬੱਚਿਆਂ ਤੋਂ ਹੋਏ ਇਸ ਝਗੜੇ ਵਿਚ 6 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਰਿਪੋਟ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਘਰਾਂ ਦੀ ਭੰਨਤੋੜ ਬਾਰੇ ਕਿਹਾ ਕਿ ਇਸਦੀ ਵੀ ਜਾਂਚ ਕੀਤੀ ਜਾ ਰਹੀ ਕਿ ਇਹ ਕਿੰਨਾ ਲੋਕਾਂ ਵਲੋਂ ਕੀਤੀ ਗਈ ਹੈ। -PTCNews


Top News view more...

Latest News view more...