Thu, Apr 25, 2024
Whatsapp

ਪੀਏਯੂ ਵਿਖੇ ਖੇਤੀ ਨਿਰੰਤਰਤਾ ਤੇ ਸੈਮੀਨਾਰ ਕਰਵਾਇਆ ਗਿਆ

Written by  Joshi -- April 05th 2018 07:33 PM -- Updated: May 02nd 2018 05:17 PM
ਪੀਏਯੂ ਵਿਖੇ ਖੇਤੀ ਨਿਰੰਤਰਤਾ ਤੇ ਸੈਮੀਨਾਰ ਕਰਵਾਇਆ ਗਿਆ

ਪੀਏਯੂ ਵਿਖੇ ਖੇਤੀ ਨਿਰੰਤਰਤਾ ਤੇ ਸੈਮੀਨਾਰ ਕਰਵਾਇਆ ਗਿਆ

ਪੀਏਯੂ ਵਿਖੇ ਖੇਤੀ ਨਿਰੰਤਰਤਾ ਤੇ ਸੈਮੀਨਾਰ ਕਰਵਾਇਆ ਗਿਆ ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਨਿਰੰਤਰਤਾ ਲਈ : ਤਕਨੀਕ, ਨੀਤੀ ਦੀ ਯੋਜਨਾਬੰਦੀ ਅਤੇ ਇਸ ਨੂੰ ਲਾਗੂ ਕਰਨ ਉਤੇ 5ਵਾਂ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ । ਇਸ ਸਮਾਰੋਹ ਦੇ ਉਦਘਾਟਨੀ ਸਮਾਰੋਹ ਮੌਕੇ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਖੋਜ ਪੀਏਯੂ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਖੇਤੀ ਵਿੱਚ ਨਿਰੰਤਰਤਾ ਬਣਾਏ ਰੱਖਣਾ ਸਾਡੀ ਸਭ ਤੋਂ ਮੁੱਢਲੀ ਪਹਿਲ ਹੈ ਕਿਉਂਕਿ ਸਾਡੀ ਖੇਤੀ ਨੂੰ ਆਰਥਿਕ, ਸਮਾਜਿਕ ਅਤੇ ਤਕਨੀਕ ਪੱਖੋਂ ਕਈ ਤਰ•ਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਅਰਥ ਸ਼ਾਸ਼ਤਰ ਇੱਕ ਅਜਿਹਾ ਵਿਸ਼ਾ ਹੈ ਜੋ ਸਮੁੱਚੇ ਅਰਥਚਾਰੇ ਅਤੇ ਖੇਤੀ ਨਿਰੰਤਰਤਾ ਨੂੰ ਹੁਲਾਰਾ ਦੇਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ । ਪਾਮੇਟੀ ਦੇ ਕਾਨਫਰੰਸ ਹਾਲ ਵਿਖੇ ਕਰਵਾਏ ਇਸ ਸੈਮੀਨਾਰ ਦਾ ਆਯੋਜਨ ਸੋਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ ਵੱਲੋਂ ਰਾਜ ਖੇਤੀ ਮੰਡੀ ਬੋਰਡ ਦੀ ਰਾਸ਼ਟਰੀ ਕੌਂਸਲ, ਮਾਰਕਫੈਡ, ਪੰਜਾਬ ਅਤੇ ਪੰਜਾਬ ਮੰਡੀ ਬੋਰਡ ਦੇ ਸਹਿਯਗੋ ਨਾਲ ਕੀਤਾ ਗਿਆ । ਇਸ ਦੇ 8 ਤਕਨੀਕੀ ਸੈਸ਼ਨਾਂ ਵਿੱਚ 100 ਦੇ ਕਰੀਬ ਖੋਜ ਪੇਪਰ ਪ੍ਰਸਤੁਤ ਕੀਤੇ ਗਏ । ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ, ਜਨਰਲ ਮੈਨੇਜਰ, ਪੰਜਾਬ ਮੰਡੀ ਬੋਰਡ, ਜਗਮੋਹਨ ਜ਼ਿਲ•ਾ ਪ੍ਰਬੰਧਕ ਮਾਰਕਫੈਡ, ਰਜਿਸਟਰਾਰ ਸੀ ਟੀ ਯੂਨੀਵਰਸਿਟੀ ਡਾ. ਜਗਤਾਰ ਸਿੰਘ ਧੀਮਾਨ ਅਤੇ ਪੀਏਯੂ ਦੇ ਡੀਨ ਅਤੇ ਡਾਇਰੈਕਟਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਡਾ. ਐਸ ਐਸ ਕਲਾਮਕਰ ਸ. ਪਟੇਲ ਯੂਨੀਵਰਸਿਟੀ ਵੱਲਭ ਵਿਦਿਆ ਨਗਰ ਗੁਜਰਾਤ ਅਤੇ ਡਾ. ਪ੍ਰਦੀਪ ਮਿਸ਼ਰਾ (ਜੇ ਐਨ ਕੇ ਵੀ ਵੀ, ਹਾਸ਼ੰਗਾਬਾਦ ਐਮ ਪੀ) ਨੂੰ ਉਹਨਾਂ ਦੇ ਸਰਵਤੋਮ ਖੋਜ ਪੇਪਰਾਂ ਵਜੋਂ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਹੋਏ । ਇਸ ਮੌਕੇ ਡਾ. ਐਸ ਐਸ ਚਾਹਲ ਚੀਫ ਐਡੀਟਰ ਇੰਡੀਆ ਜਨਰਲ ਆਫ਼ ਇਕਨਾਮਿਕਸ ਐਂਡ ਡਿਵੈਲਮਪਮੈਂਟ ਨੇ ਸਰਵੋਤਮ ਖੋਜ ਪੇਪਰਾਂ ਕਰਕੇ ਜਰਨਲ ਦੇ ਪੱਧਰ ਨੂੰ ਉਚਾ ਚੁੱਕਣ ਵਜੋਂ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਜਰਨਲ ਕਲੈਰੀਵੇਟ ਐਨਾਲਿਟਿਕਸ ਵਿੱਚ ਸ਼ੁਮਾਰ ਹੋ ਚੁੱਕਾ ਹੈ ਅਤੇ ਯੂ ਜੀ ਸੀ ਵੱਲੋਂ ਪ੍ਰਮਾਣਿਤ ਇਸ ਜਰਨਲ ਦੀ ਨਾਸ ਰੇਟਿੰਗ ਵੀ 4.82 ਹੋ ਗਈ ਹੈ । ਇਸ ਮੌਕੇ ਡਾ. ਪਰਮਿੰਦਰ ਕੌਰ, ਜਰਨਲ ਸਕੱਤਰ ਨੇ 20 ਰਾਜਾਂ ਤੋਂ ਆਏ ਡੈਲੀਗੇਟਾਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਡਾ. ਜੇ ਐਸ ਯਾਦਵ ਮੈਨੇਜਿੰਗ ਡਾਇਰੈਕਟਰ ਸੀ ਓ ਐਸ ਏ ਐਮ ਬੀ ਨੇ ਸੋਸਾਇਟੀ ਵੱਲੋਂ ਕੀਤੇ ਜਾ ਕਾਰਜਾਂ ਦੀ ਸ਼ਲਾਘਾ ਕੀਤੀ । ਡਾ. ਐਮ ਐਸ ਤੂਰ ਪ੍ਰਧਾਨ, ਸੋਸਾਇਟੀ ਆਫ਼ ਇਕਨਾਮਿਕਸ ਅਤੇ ਡਿਵੈਲਪਮੈਂਟ ਨੇ ਸੋਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਡਾ. ਸਿਮਰਨ ਕੰਗ ਸਿੱਧੂ ਨੇ ਸੈਮੀਨਾਰ ਬਾਰੇ ਦੱਸਿਆ ਅਤੇ ਡਾ. ਸ਼ਾਲਿਨੀ ਸ਼ਰਮਾ ਐਡੀਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ । —PTC News


Top News view more...

Latest News view more...