Advertisment

ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਸ ਅਧਿਆਪਕ ਦਾ ਵਿਲੱਖਣ ਉਪਰਾਲਾ, ਖੋਲ੍ਹਿਆ ਕਿਤਾਬਾਂ ਦਾ ਠੇਕਾ (ਤਸਵੀਰਾਂ)

author-image
Jashan A
Updated On
New Update
ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਸ ਅਧਿਆਪਕ ਦਾ ਵਿਲੱਖਣ ਉਪਰਾਲਾ, ਖੋਲ੍ਹਿਆ ਕਿਤਾਬਾਂ ਦਾ ਠੇਕਾ (ਤਸਵੀਰਾਂ)
Advertisment
ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਸ ਅਧਿਆਪਕ ਦਾ ਵਿਲੱਖਣ ਉਪਰਾਲਾ, ਖੋਲ੍ਹਿਆ ਕਿਤਾਬਾਂ ਦਾ ਠੇਕਾ (ਤਸਵੀਰਾਂ),ਪਾਇਲ: ਤੁਸੀਂ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਦੇ ਠੇਕੇ ਤਾਂ ਬਹੁਤ ਦੇਖੇ ਹੋਣਗੇ, ਇਸ ਤਰਜ਼ 'ਤੇ ਵਿਧਾਨਸਭਾ ਹਲਕਾ ਪਾਇਲ ਦੇ ਪਿੰਡ ਜਰਗੜੀ 'ਚ ਵੀ ਇੱਕ ਅਧਿਆਪਕ ਨੇ ਵੀ ਅੰਗਰੇਜ਼ੀ ਅਤੇ ਦੇਸ਼ੀ ਠੇਕਾ ਖੋਲਿਆ ਹੈ, ਪਰ ਇਹ ਠੇਕਾ ਸ਼ਰਾਬ ਦਾ ਨਹੀਂ ਬਲਕਿ ਕਿਤਾਬਾਂ ਦਾ ਹੈ, ਜਿਸ ਦੀ ਇਲਾਕੇ 'ਚ ਕਾਫੀ ਚਰਚਾ ਹੈ। publive-imageਦਰਅਸਲ, ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਸਾਹਿਤ ਨਾਲ ਜੋੜਨ ਲਈ ਨਜਦੀਕੀ ਪਿੰਡ ਜਰਗੜੀ ਦੇ ਮਾਸਟਰ ਦਰਸ਼ਨਦੀਪ ਸਿੰਘ ਗਿੱਲ ਵੱਲੋਂ ਵਿਲੱਖਣ ਉਪਰਾਲਾ ਕਰਦਿਆਂ ਆਪਣੀ ਮੋਟਰ ਹਾਾ ਤੇ 'ਠੇਕਾ ਕਿਤਾਬ ਦੇਸ਼ੀ ਤੇ ਅੰਗਰੇਜੀ, ਨਾਂਅ ਹੇਠ ਖੋਲੀ ਕਿਤਾਬਾਂ ਦੀ ਲਾਇਬਰੇਰੀ ਤੇ ਪੰਜਾਬੀ ਮਾਂ ਬੋਲੀ ਦੇ ਆਲੋਪ ਹੁੰਦੇ ਜਾ ਸ਼ਬਦਾਂ ਦਾ ਚਿਤਰਣ ਕੀਤਾ ਗਿਆ ਹੈ। ਹੋਰ ਪੜ੍ਹੋ:
Advertisment
ਲੋਕਾਂ ਦੇ ਸਿਰ ਚੜ੍ਹ ਫਿਰ ਬੋਲਿਆ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ publive-imageਲਾਇਬਰੇਰੀ ਦੀਆਂ ਕੰਧਾਂ ਤੇ ਅੰਦਰ ਬਾਹਰ ਸੰਦੇਸ਼ ਭਰਪੂਰ ਪੰਕਤੀਆਂ ਹਨ ਅਤੇ ਬਾਹਰ 'ਪਿੰਡਾਂ ਵਿੱਚੋਂ ਪਿੰਡ ਸੁਣੀਦਾ , ਪਿੰਡ ਸੁਣੀਦਾ ਜਰਗੜੀ, ਲਿਖਿਆ ਹੋਇਆ ਹੈ ਤੇ ਦੂਜੀ ਕੰਧ ਤੇ ਪੰਜਾਬੀ ਦੇ ਆਲੋਪ ਹੁੰਦੇ ਜਾ ਰਹੇ 100 ਦੇ ਲਗਭਗ , ਇੱਕ ਹੋਰ ਕੰਧ ਤੇ ਕੁਦਰਤ ਤੇਰਾ ਕੋਟਿਨ ਕੋਟਿਨ ਧੰਨਵਾਦ ਅਤੇ ਉਸਦੇ ਹੇਠਾਂ ਰੁੱਖ, ਹਵਾ, ਪਾਣੀ, ਧਰਤੀ, ਕਿਤਾਬਾਂ ਤੇ ਕੁਦਰਤ ਨੂੰ ਦਰਸਾਉਂਦੀ ਕਵਿਤਾ ਦੇ ਰੂਪ 'ਚ ਸ਼ਤਰਾਂ ਲਿਖੀਆਂ ਹੋਈਆਂ ਹਨ। publive-imageਕਿਤਾਬਾਂ ਦੇ ਇਸ ਠੇਕੇ ਦੇ ਆਲੇ ਦੁਆਲੇ ਗਮਲਿਆਂ 'ਚ ਲਾਏ ਤੇ ਲਮਕਾਏ ਫੁੱਲ ਬੂਟਿਆਂ ਤੋਂ ਇਲਾਵਾ ਨਾਲ ਹੀ ਖੇਤ 'ਚ ਕਲੋਨ ਨਸਲ ਦੇ ਸੈਂਕੜੇ ਸਫੈਦੇ ਲਗਾਏ ਗਏ ਹਨ। publive-imageਮਾਸਟਰ ਦਰਸ਼ਨਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਅਜੌਕੀ ਪੀੜੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਸ਼ਰਾਬ ਆਦਿ ਨਸ਼ਿਆਂ ਤੋਂ ਦੂਰ ਰੱਖਕੇ ਪੰਜਾਬੀ ਮਾਂ ਬੋਲੀ ਅਤੇ ਕਿਤਾਬਾਂ ਦੇ ਨਸ਼ੇ ਨਾਲ ਜੋੜਨ ਲਈ ਇਸਦਾ ਨਿਰਮਾਣ ਕੀਤਾ ਗਿਆ ਹੈ, ਕਿਉਂਕਿ ਕਿਤਾਬਾਂ ਦਾ ਨਸ਼ਾ ਇੱਕ ਅਜਿਹਾ ਨਸ਼ਾ ਹੈ ਅਤੇ ਅਗਰ ਇਹ ਕਿਸੇ ਨੂੰ ਲੱਗ ਜਾਵੇ ਤਾਂ ਇਨਸਾਨ ਜਿੰਦਗੀ ਦੀ ਖੇਡ 'ਚ ਕਦੀ ਵੀ ਹਾਰ ਨਹੀਂ ਸਕਦਾ। -PTC News-
punjab-news punjabi-news latest-punjabi-news news-in-punjabi payal-news latest-payal-news payal-news-in-punjabi
Advertisment

Stay updated with the latest news headlines.

Follow us:
Advertisment