ਤਲਖ਼ੀ ਦੇ ਮੌਸਮ “ਜੂਨ” ਵਿੱਚ ਪੈਦਾ ਹੋਣ ਵਾਲੇ ਲੋਕ ਹੁੰਦੇ ਹਨ ਕੁਝ ਐਸੇ ਸੁਭਾਅ ਵਾਲੇ!

ਇਸ ਧਰਤੀ ‘ਤੇ ਜੰਮੇ ਇਨਸਾਨਾਂ ਦੀ ਜਿਵੇਂ ਜਨਮ ਤਰੀਕ ਇੱਕ ਨਹੀਂ ਹੁੰਦੀ ਉਂਝ ਹੀ ਉਨ੍ਹਾਂ ਦੇ ਸੁਭਾਅ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਮਹੀਨਿਆਂ ਦੇ ਹਿਸਾਬ ਨਾਲ ਜੰਮੇ ਇਨਸਾਨ ਵੱਖ-ਵੱਖ ਆਦਤਾਂ ਦੇ ਮਾਲਕ ਹੁੰਦੇ ਹਨ ।

ਵਿੱਚ ਜੰਮੇ ਲੋਕਾਂ ਦੀ ਜੋ ਬੇਸ਼ੱਕ ਤੱਪਦੀ ਤਪਸ਼ ਵਿੱਚ ਪੈਦਾ ਹੁੰਦੇ ਹਨ ਪਰ ਇਨ੍ਹਾਂ ਦੇ ਸੁਭਾ ਦੀ ਤਾਸੀਰ ਠੰਡੀ ਹੁੰਦੀ ਹੈ।ਬੇਬਾਕ ਇਰਾਦਿਆਂ ਨਾਲ ਆਪਣੀ ਮੰਜ਼ਿਲ ਨੂੰ ਪਾਉਣ ਦੇ ਇਛੁੱਕ ਇਹ ਇਨਸਾਨ ਕਰੜੀ ਮਿਹਨਤ ਦੇ ਵੀ ਸ਼ੁਕੀਨ ਹੁੰਦੇ ਹਨ ।

ਤੁਹਾਨੂੰ ਦੱਸ ਦੇਈਏ ਕਿ ਜੇ ਇਨ੍ਹਾਂ ਲੋਕਾਂ ਨੂੰ ਕਿਸੇ ਵਿਸ਼ੇ ਤੇ ਬਹਿਸ ਲਈ ਉਕਸਾਇਆ ਜਾਵੇ ਤਾਂ ਇਹ ਆਪਣੀ ਪਿੱਠ ਨਹੀਂ ਲੱਗਣ ਦਿੰਦੇ ।

ਇਹ ਇਹਨਾਂ ਦੇ ਮੂਡ ਦੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਲੋਕਾਂ ਨੇ ਕਿਸ ਨਾਲ ਕਿਸ ਸਮੇਂ ਕੀ ਗੱਲ ਕਰਨੀ ਹੈ ।

ਜੇ ਇਹ ਖੁਸ਼ ਹਨ ‘ਤੇ ਤੁਹਾਨੂੰ ਇਹਨਾਂ ਦੀ ਖੁਸ਼ੀ ਵਿੱਚ ਹੱਸਣਾ ਪਵੇਗਾ ਜੇ ਤੁਸੀਂ ਆਪਣੇ ਆਪ ਨੂੰ ਇਨ੍ਹਾਂ ਦੇ ਮੂਡ ਦੇ ਮੁਤਾਬਕ ਢਾਲ ਲੈਂਦੇ ਹੋ ਤਾਂ ਇਹ ਤੁਹਾਡੇ ਨਾਲ ਠੀਕ ਰਹਿੰਦੇ ਹਨ ।

ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਦੀ ਸਖਸ਼ੀਅਤ ਲਾਜਵਾਬ ਹੁੰਦੀ ਹੈ , ਹੁਨਰ ਦੇ ਨਾਲ ਨਾਲ ਇਨ੍ਹਾਂ ਦੀ ਖਾਸੀਅਤ ਹੈ ਕਿ ਵਿਲੱਖਣ ਸੋਚ ਅਤੇ ਨਵੇਂ ਵਿਚਾਰਾਂ ਦੇ ਮਾਲਕ ਹੁੰਦੇ ਹਨ ਜੂਨ ਵਿੱਚ ਜੰਮੇ ਲੋਕ!

—PTC News