ਪੰਜਾਬ

ਪਿੰਡ ਫੱਜੂਪੁਰ 'ਚ ਲੋਕਾਂ ਵੱਲੋਂ ਦੋ ਨਸ਼ਾ ਤਸਕਰ ਕਾਬੂ

By Jasmeet Singh -- August 31, 2022 10:42 pm -- Updated:August 31, 2022 10:43 pm

ਗੁਰਦਾਸਪੁਰ, 31 ਅਗਸਤ: ਗੁਰਦਾਸਪੁਰ ਦੇ ਪਿੰਡ ਫੱਜੂਪੁਰ ਦੇ ਲੋਕਾਂ ਨੇ 2 ਨਸ਼ਾ ਤਸਕਰਾਂ ਨੂੰ 5 ਗ੍ਰਾਮ ਹੈਰੋਇਨ ਅਤੇ ਇਕ ਨਸ਼ੇ ਦੇ ਟਿੱਕੇ ਸਮੇਤ ਕਾਬੂ ਕਰ ਉਨ੍ਹਾਂ ਨੂੰ ਪੁਲਿਸ ਦੇ ਹਾਵਲੇ ਕਰ ਦਿੱਤਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦੋਵੇਂ ਪਿੰਡ ਦੀਆਂ ਝਾੜੀਆਂ ਵਿੱਚ ਲੁੱਕ ਕੇ ਨਸ਼ਾ ਲੱਗਾ ਰਹੇ ਸ਼ਨ। ਪਿੰਡ ਵਾਲਿਆਂ ਵੱਲੋਂ ਨਸ਼ੇ ਦੇ ਟੀਕੇ ਲਾਉਂਦਿਆਂ ਦੀ ਵੀਡੀਓ ਵੀ ਰਿਕਾਰਡ ਕਰਕੇ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਾਰੀਵਾਲ ਦੇ ਐੱਸਐੱਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਫੱਜੂਪੁਰ ਤੋਂ ਕੁਝ ਲੋਕਾਂ ਦਾ ਫੋਨ ਆਇਆ ਸੀ ਕਿ ਪਿੰਡ ਦੇ ਸਤਿਸੰਗ ਘਰ ਨੇੜੇ ਝਾੜੀਆਂ ਵਿੱਚ ਕੁਝ ਵਿਅਕਤੀ ਬੈਠੇ ਹਨ ਅਤੇ ਨਸ਼ੇ ਦੇ ਟੀਕੇ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਦੋ ਵਿਅਕਤੀ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਹਨ। ਪੁਲਿਸ ਕਰਮੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ ਵੱਲੋਂ ਫੜੇ ਗਏ ਦੋ ਵਿਅਕਤੀਆਂ ਦੇ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਨਸ਼ਾ ਤਸਕਰਾਂ ਦੀ ਵੀਡਿਓ ਵੀ ਬਣਾਈ ਗਈ ਹੈ ਜਿਸ ਨਾਲ ਅਦਾਲਤ ਵਿਚ ਉਨ੍ਹਾਂ ਦਾ ਜੁਰਮ ਸਾਬਿਤ ਕਰਨ ਵਿਚ ਕਾਫ਼ੀ ਮਦਦ ਮਿਲੇਗੀ।


-PTC News

  • Share