ਪੰਜਾਬ-ਹਿਮਾਚਲ ਬੈਰੀਅਰ ’ਤੇ ਲੋਕਾਂ ਦਾ ਹਜ਼ਾਰਾਂ ਦੀ ਗਿਣਤੀ 'ਚ ਇਕੱਠ, ਬਾਰਡਰ 'ਤੇ ਪਈਆਂ ਭਾਜੜਾਂ

By Shanker Badra - April 27, 2020 5:04 pm

ਪੰਜਾਬ-ਹਿਮਾਚਲ ਬੈਰੀਅਰ ’ਤੇ ਲੋਕਾਂ ਦਾ ਹਜ਼ਾਰਾਂ ਦੀ ਗਿਣਤੀ 'ਚ ਇਕੱਠ, ਬਾਰਡਰ 'ਤੇ ਪਈਆਂ ਭਾਜੜਾਂ:ਨੰਗਲ : ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਜੋੜਨ ਵਾਲੇ ਮਹਿਤਪੁਰ ਬੈਰੀਅਰ 'ਤੇ ਸੋਮਵਾਰ ਯਾਨੀ ਅੱਜ ਸਵੇਰੇ ਲੋਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਭੀੜ ਇੰਨੀ ਜ਼ਿਆਦਾ ਸੀ ਕਿ ਪੁਲਿਸ ਦੇ ਕੰਟਰੋਲ ਤੋਂ ਵੀ ਬਾਹਰ ਸੀ। ਉਥੇ ਵਿਅਕਤੀਆਂ ਦਾ ਇਕੱਠ ਸੌ ਦੋ ਸੌ ਨਹੀਂ ਬਲਕਿ 5 ਤੋਂ 6 ਹਜ਼ਾਰ ਦੇ ਕਰੀਬ ਸੀ।

ਮਿਲੀ ਜਾਣਕਾਰੀ ਮੁਤਾਬਕ ਇਹ ਸਭ ਲੋਕ ਆਪਣੀਆਂ ਕਾਰਾਂ ਅਤੇ ਹੋਰ ਵਾਹਨਾਂ ਜ਼ਰੀਏ ਹਿਮਾਚਲ ਪ੍ਰਦੇਸ਼ ਜਾਣ ਲਈ ਇੱਥੇ ਪੁੱਜੇ ਸਨ। ਇਸ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਬੈਰੀਅਰ ਤੇ ਮੈਡੀਕਲ ਚੈਕਅੱਪ ਦੀ ਇੱਕ ਟੀਮ ਬਿਠਾਈ ਹੋਈ ਸੀ ਜੋ ਕਿ ਬਿਨਾਂ ਚੈੱਕਅਪ ਅਤੇ ਪਾਸ ਨੂੰ ਵੇਖੇ ਬਗੈਰ ਜਾਣ ਨਹੀਂ ਦੇ ਰਹੀ ਸੀ।

ਦਰਅਸਲ 'ਚ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਹੋਰ ਸੂਬਿਆਂ 'ਚ ਫਸੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਉਨ੍ਹਾਂ ਨੂੰ ਘਰ ਆਉਣ ਲਈ ਆਨਲਾਈਨ ਪਾਸ ਜਾਰੀ ਕੀਤੇ ਗਏ ਹਨ। ਜਿਸ ਕਰਕੇ ਸੋਮਵਾਰ ਸਵੇਰੇ ਨੰਗਲ ਹਿਮਾਚਲ ਬਾਰਡਰ 'ਤੇ ਹਜ਼ਾਰਾਂ ਲੋਕ ਪਹੁੰਚ ਗਏ ,ਜਿਸ ਕਰਕੇ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ। ਉਸ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਸਥਿਤੀ ਸੰਭਾਲਣ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਨਲਾਈਨ ਪਾਸ ਜਾਰੀ ਕੀਤੇ ਸਨ ਪਰ ਇਸ ਦੌਰਾਨ ਜਦੋਂ ਲੋਕ ਉੱਥੇ ਪਹੁੰਚੇ ਤਾਂ ਹਿਮਾਚਲ ਤੇ ਪੰਜਾਬ ਪੁਲਿਸ 'ਚ ਕੋਰਡੀਨੇਸ਼ਨ ਨਾ ਦਿਖਾਈ ਦਿੱਤਾ। ਓਥੇ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਕਿੰਨੇ ਲੋਕ ਇੱਥੇ ਪਹੁੰਚ ਸਕਦੇ ਹਨ। ਇਸ ਦੌਰਾਨ ਸਵੇਰ ਹੁੰਦਿਆਂ ਹੀ ਵੱਡੀ ਗਿਣਤੀ 'ਚ ਲੋਕ ਪਹੁੰਚ ਗਏ ਸਨ ।

ਇਸ ਦੌਰਾਨ ਘਰ ਵਾਪਸੀ ਦੇ ਜ਼ੋਸ਼ 'ਚ ਲੋਕਾਂ ਨੇ ਸਰੀਰਕ ਦੂਰੀ ਦੇ ਨਿਯਮ ਦੀ ਵੀ ਧੱਜੀਆਂ ਉਡਾ ਦਿੱਤੀਆਂ ਹਨ ਤੇ ਧੱਕਾ-ਮੁੱਕੀ ਹੁੰਦੀ ਵੀ ਦਿਖਾਈ ਦਿੱਤੀ। ਸਰਹੱਦ 'ਤੇ ਕਾਰਾਂ ਦੀਆਂ ਵੀ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਹਿਮਾਚਲ ਸਰਹੱਦ 'ਤੇ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀ ਗਈ ਸੀ। ਸਿਹਤ ਵਿਭਾਗ ਦੀ ਟੀਮ ਇਕ-ਇਕ ਵਿਅਕਤੀ ਦੀ ਜਾਂਚ ਕਰ ਰਹੀ ਸੀ ਪਰ ਭੀੜ ਕਾਰਨ ਮੁਲਾਜ਼ਮਾਂ ਨੂੰ ਪਰੇਸ਼ਾਨੀ ਝੱਲਣੀ ਪਈ ਹੈ।
-PTCNews

adv-img
adv-img