ਵੈਸੇ ਤਾਂ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਇਆ ਕਰਵਾਚੌਥ, ਪਰ ਕਈਆਂ ਨੂੰ ਝੱਲਣੇ ਪਏ ਲੋਕਾਂ ਦੇ ਤਾਹਨੇ!

People lashed out at Harbhajan Singh for celebrating KarvaChauth!
People lashed out at Harbhajan Singh for celebrating KarvaChauth!

ਵੈਸੇ ਤਾਂ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਇਆ ਕਰਵਾਚੌਥ, ਪਰ ਕਈਆਂ ਨੂੰ ਝੱਲਣੇ ਪਏ ਲੋਕਾਂ ਦੇ ਤਾਹਨੇ!


ਕਰਵਾਚੌਥ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ।
People lashed out at Harbhajan Singh for celebrating KarvaChauth!ਇਸੇ ਦੇ ਚੱਲਦਿਆਂ ਭਾਰਤੀ ਕ੍ਰਿਕਟਰਾਂ ਅਤੇ ਉਹਨਾਂ ਦੀਆਂ ਪਤਨੀਆਂ ਨੇ ਵੀ ਇਹ ਤਿਉਹਾਰ ਬਹੁਤ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਅਤੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ।


ਜਿੱਥੇ ਕੁਝ ਲੋਕਾਂ ਨੂੰ ਇਹਨਾਂ ਤਸਵੀਰਾਂ ‘ਤੇ ਦੁਆਵਾਂ ਮਿਲੀਆਂ ਹਨ, ਉਥੇ ਹੀ ਕੁਝ ਕ੍ਰਿਕਟਰਾਂ ਨੂੰ ਇਸ ਕਾਰਨ ਤਾਹਨੇ ਸੁਣਨੇ ਪਏ ਹਨ, ਜਿਹਨਾਂ ‘ਚ ਹਰਭਜਨ ਸਿੰਘ ਦਾ ਨਾਮ ਸ਼ਾਮਿਲ ਹੈ।


ਦਰਅਸਲ, ਹਰਭਜਨ ਸਿੰਘ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਇਸ ਧਰਮ ਦੇ ਅਨੁਸਾਰ ਵਰਤ ਰੱਖਣ ਦੀ ਮਨਾਹੀ ਹੈ। ਜਦੋਂ ਉਹਨਾਂ ਨੇ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕਰ ਆਪਣੀ ਖੁਸ਼ੀ ਜਾਹਿਰ ਕੀਤੀ ਤਾਂ ਬਦਲੇ ‘ਚ ਲੋਕਾਂ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ।

—PTC News