Thu, Apr 25, 2024
Whatsapp

ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸ

Written by  Shanker Badra -- November 06th 2017 04:00 PM -- Updated: November 06th 2017 04:22 PM
ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸ

ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸ

ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸ:ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੁਨੀਆਂ 'ਚ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ।ਗੁਰੂ ਸਾਹਿਬ ਆਪਣੇ ਇਸ ਉਦੇਸ਼ ਨੂੰ ਦੇਸ਼-ਵਿਦੇਸ਼ ਦਾ ਦੌਰਾ ਕਰ ਕੇ ਹੀ ਪੂਰਾ ਕਰ ਸਕਦੇ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਗੁਰੂ ਜੀ ਨੇ ਚਾਰੋਂ ਦਿਸ਼ਾਵਾਂ ਦੀ ਲੰਬੀ ਯਾਤਰਾ ਕੀਤੀ,ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਇਸ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਸੱਚ ਦੇ ਰਸਤੇ 'ਤੇ ਚੱਲਣ ਲਈ ਕਿਹਾ।ਪੁਰਾਤਨ ਉਸ ਸਮੇਂ 'ਚ ਨਵਾਬ ਦੌਲਤ ਖਾਨ ਦਾ ਆਪਣਾ ਮੋਦੀਖਾਨਾ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸਗੁਰੂ ਨਾਨਕ ਦੇਵ ਜੀ ਨੇ ਕਾਰਜ ਕਰਦਿਆਂ ਤੇਰਾ-ਤੇਰਾ ਦਾ ਉਚਾਰਨ ਕਰਦੇ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ਾਂ-ਵਿਦੇਸ਼ਾਂ 'ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ।ਉਥੇ ਹੀ ਜਲੰਧਰ ਦੇ ਨਾਲ ਅੱਪਰਾ ਦੇ ਰਹਿਣ ਵਾਲੇ ਸ਼ਕਸ਼ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਂ ਤੇਰਾਂ ਤੇਰਾਂ 'ਤੇ ਚੱਲਦਿਆਂ ਗੁਰ ਪੁਰਬ ਵਾਲੇ ਦਿਨ ਅਜਿਹਾ ਚੰਗਾ ਕੰਮ ਕਰ ਵਿਖਾਇਆ ਜਿਸ ਨਾਲ ਸਭ ਨੂੰ ਹੈਰਾਨੀ ਹੋਈ।ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸਅੱਪਰਾ ਦੇ ਚਮਨ ਲਾਲ ਹਰ ਸਾਲ ਗੁਰਪੁਰਬ ਮੌਕੇ 3 ਦਿਨ ਤਕ ਤੇਰਾਂ ਤੇਰਾਂ ਤੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ਵਿਚ ਵੇਚ ਦਿੰਦੇ ਹਨ।ਉਹ 5 ਸਾਲ ਤੋਂ ਅਜਿਹਾ ਕਰ ਰਹੇ ਹਨ।ਚਮਨ ਲਾਲ ਆਮ ਦਿਨਾਂ ਵਿਚ ਵੀ ਰੋਜ਼ਾਨਾ 3 ਘੰਟੇ ਦੁਕਾਨ ਖੋਲ੍ਹਦੇ ਹਨ ਅਤੇ ਇਕ ਸਾਮਾਨ 'ਤੇ 20 ਰੁਪਏ ਤੋਂ ਜ਼ਿਆਦਾ ਮੁਨਾਫਾ ਨਹੀਂ ਕਮਾਉਂਦੇ।ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ 'ਚ ਸਭ ਤੇਰਾਂ- ਤੇਰਾਂ ਕਹਿ ਕੇ ਇਕੋ ਸਮਾਨ ਅਨਾਜ ਤੋਲਿਆ ਕਰਦੇ ਸਨ।ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਕਦੇ ਵੀ ਕੋਈ ਚੀਜ਼ ਘੱਟ ਨਹੀਂ ਹੁੰਦੀ।ਚਮਨ ਲਾਲ ਦੱਸਦੇ ਹਨ ਕਿ 5 ਸਾਲ ਪਹਿਲਾਂ ਉਨ੍ਹਾਂ ਦੀ ਦੁਕਾਨ 'ਤੇ ਇਕ ਗ੍ਰਾਹਕ ਆਇਆ ਸੀ ਅਤੇ ਉਸ ਨੇ ਗੁਰਪੁਰਬ ਦਾ ਹਵਾਲਾ ਦੇ ਕੇ ਰੇਟ ਘੱਟ ਕਰਨ ਦੀ ਗੱਲ ਕਹੀ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤੇਰਾਂ-ਤੇਰਾਂ ਕਰ 700 ਦਾ ਸਮਾਨ 13 ਰੁਪਏ 'ਚ ਵੇਚ ਦਿੰਦਾ ਇਹ ਸ਼ਖਸਉਦੋਂ ਤੋਂ ਉਹ ਅਜਿਹਾ ਕਰ ਰਹੇ ਹਨ।ਜਥੇਦਾਰ ਰਾਜਿੰਦਰ ਸਿੰਘ ਅੱਪਰਾ ਨੇ ਦੱਸਿਆ ਕਿ ਚਮਨ ਲਾਲ ਇਲਾਕੇ 'ਚ ਕਾਫੀ ਮਸ਼ਹੂਰ ਹਨ।ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਤੋਂ ਆਇਆ ਸੀ। -PTC News


Top News view more...

Latest News view more...