Wed, Apr 24, 2024
Whatsapp

ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਹੰਸ ਰਾਜ ਨੂੰ ਕਿਸਾਨਾਂ ਨੇ ਪਾਈਆਂ ਭਾਜੜਾਂ

Written by  Jagroop Kaur -- December 06th 2020 05:44 PM
ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਹੰਸ ਰਾਜ ਨੂੰ ਕਿਸਾਨਾਂ ਨੇ ਪਾਈਆਂ ਭਾਜੜਾਂ

ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਹੰਸ ਰਾਜ ਨੂੰ ਕਿਸਾਨਾਂ ਨੇ ਪਾਈਆਂ ਭਾਜੜਾਂ

ਮੋਗਾ : ਰਾਜ ਗਾਇਕ ਅਤੇ ਸੰਸਦ ਹੰਸਰਾਜ ਹੰਸ ਅੱਜ ਮੋਗਾ ਵਿਖੇ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਜਿਥੇ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਹੰਸਰਾਜ ਨੂੰ ਘੇਰਾ ਪਾ ਲਿਆ ਅਤੇ ਉਨ੍ਹਾਂ ਨੂੰ ਕਿਸਾਨੀ ਅੰਦੋਲਨ ਲੈ ਕੇ ਨਿਸ਼ਾਨੇ ਸਾਧਣੇਂ ਸ਼ੁਰੂ ਕਰ ਦਿੱਤੇ, ਇਸ 'ਤੇ ਹੰਸ ਰਾਜ ਦੀ ਬੋਲਤੀ ਬੰਦ ਹੋ ਗਈ। ਵਿਰੋਧ ਵੱਧਦਾ ਦੇਖ ਕੇ ਮੌਕੇ ਤੇ ਪੁਲਿਸ ਪਹੁੰਚੀ ਇਸ ਦੌਰਾਨ ਹੰਸ ਰਾਜ ਹੰਸ ਨੂੰ ਪਿਛਲੇ ਦਰਵਾਜ਼ੇ ਤੋਂ ਕੱਢਣਾ ਪਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਹੰਸ ਰਾਜ ਉਨ੍ਹਾਂ ਨਾਲ ਸੱਚਮੁੱਚ ਹੈ ਤਾਂ ਉਹ ਅਸਤੀਫ਼ਾ ਦੇ ਕੇ ਧਰਨੇ ਵਿਚ ਕਿਸਾਨਾਂ ਦਾ ਸਾਥ ਦੇਣ ਪਹੁੰਚਣ। ਜਦੋਂ ਲੋਕਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਹੰਸ ਰਾਜ ਦਾ ਸਟੈਂਡ ਪੁੱਛਿਆ ਤਾਂ ਉਹ ਇਸ ਤਰ੍ਹਾਂ ਸੁੰਨ੍ਹ ਹੋ ਗਏ, ਜਿਵੇਂ ਕੁਝ ਸੁਣਾਈ ਹੀ ਨਹੀਂ ਦੇ ਰਿਹਾ। ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਹੰਸ ਰਾਜ ਅਤੇ ਭਾਜਪਾ ਦੇ ਹੋਰ ਨੁਮਾਇੰਦਿਆਂ ਦਾ ਇਸੇ ਤਰ੍ਹਾਂ ਵਿਰੋਧ ਕਰਨਗੇ ਤੇ ਉਨ੍ਹਾਂ ਨੂੰ ਪੁੱਠੇ ਪੈਰੀਂ ਮੋੜਨਗੇ। ਦੱਸ, ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਆਪਣੇ ਘਰ ਬਾਰ ਛੱਡ ਕੇ ਦਿੱਲੀ ਬਾਰਡਰਾਂ 'ਤੇ ਬੈਠੇ ਹਨ ਪਰ ਜੋ ਲੋਕ ਸਰਕਾਰ ਵਿਚ ਲੋਕਾਂ ਦੇ ਨੁਮਾਇੰਦੇ ਬਣ ਕੇ ਬੈਠੇ ਹਨ ਅਤੇ ਉਹ ਸੱਤਾ ਦਾ ਮੋਹ ਤਿਆਗਣ ਨੂੰ ਤਿਆਰ ਨਹੀਂ, ਜਿਸ ਦੇ ਚੱਲਦੇ ਭਾਜਪਾ ਨੇਤਾਵਾਂ ਦਾ ਪੰਜਾਬ ਵਿਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਕਸੀਆਂ ਕੇਂਦਰ ਵੱਲੋਂ ਲੱਗੀ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਦਿੱਲੀ ਮੋਰਚੇ 'ਤ ਹਨ ਅਜਿਹੇ ਵਿਚ ਜਿਥੇ ਹਰ ਇਕ ਸਿਆਸੀ ਆਗੂ ਤੇ ਆਮ ਤੇ ਖਾਸ ਲੋਕ ਇਕ ਜੁੱਟ ਹਨ ਅਜਿਹੇ 'ਚ ਹੰਸ ਰਾਜ ਹੰਸ ਖਾਮੋਸ਼ ਸਨ। ਜਿਸ ਥੀ ਅੱਜ ਉਹਨਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ।


Top News view more...

Latest News view more...