Advertisment

ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ

author-image
Jashan A
Updated On
New Update
ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ
Advertisment
ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ,ਬੀਤੇ ਦਿਨ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਕੌਮਾਂਤਰੀ ਟੀ-20 ਮੈਚ 'ਚ ਬੰਗਲਾਦੇਸ਼ ਨੇ ਭਾਰਤ ਨੂੰ ਕਰਾਰੀ ਮਾਤ ਦਿੱਤੀ। ਭਾਰਤ ਦੀ ਇਸ ਹਾਰ ਤੋਂ ਬਾਅਦ ਲੋਕਾਂ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਤੇ ਜੰਮ ਕੇ ਗੁੱਸਾ ਕੱਢਿਆ। https://twitter.com/nikhilpsamuel/status/1191046377016418304 ਮੈਚ ਤੋਂ ਬਾਅਦ ਪ੍ਰਸ਼ੰਸਕਾਂ ਨੇ ਪੰਤ ਨੂੰ ਹਾਰ ਦਾ ਦੋਸ਼ੀ ਠਹਿਰਾਉਂਦਿਆਂ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਹੈ। ਉੱਥੇ ਹੀ ਕਈ ਪ੍ਰਸ਼ੰਸਕਾਂ ਨੇ ਸੀਨੀਅਰ ਖਿਡਾਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਯਾਦ ਕੀਤਾ ਹੈ।ਪਹਿਲਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਹੋਰ ਪੜ੍ਹੋ:
Advertisment
ਲੁਧਿਆਣਾ 'ਚ ਵੱਡੀ ਵਾਰਦਾਤ, ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ ਬਰਾਮਦ, ਫੈਲੀ ਸਨਸਨੀ https://twitter.com/ImRakesh777/status/1191201183509073921?s=20 ਕਪਤਾਨ ਰੋਹਿਤ ਸ਼ਰਮਾ (9) ਸਣੇ ਚੋਟੀ ਕ੍ਰਮ ਦੇ 3 ਬੱਲੇਬਾਜ਼ (ਸ਼੍ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ) 70 ਦੇ ਸਕੋਰ 'ਤੇ ਆਊਟ ਹੋ ਗਏ ਤੇ ਹੋਰ ਬੱਲੇਬਾਜ਼ ਵੀ ਕੁਝ ਖਾਸ ਨਾ ਕਰ ਸਕੇ। https://twitter.com/AjayDHFC/status/1191181987152662528 ਜਿਸ ਦੌਰਾਨ ਭਾਰਤੀ ਟੀਮ 20 ਓਵਰਾਂ 'ਚ ਸਿਰਫ 148 ਦੌੜਾਂ ਹੀ ਬਣਾ ਸਕੀ। ਉਧਰ 149 ਦੌੜਾਂ ਦਾ ਪਿੱਛਾ ਕਰਨ ਉਤਰੀ ਵਿਰੋਧੀ ਟੀਮ ਨੇ 19.3 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। -PTC News-
sports-news indian-cricket-team latest-sports-news rishab-pant
Advertisment

Stay updated with the latest news headlines.

Follow us:
Advertisment