ਪਾਕਿਸਤਾਨ ‘ਚ ਹਿੰਦੂ ਲੜਕੀਆਂ ਨੂੰ ਜ਼ਬਰਨ ਧਰਮ ਪਰਿਵਰਤਨ ਲਈ ਕੀਤਾ ਜਾ ਰਿਹੈ ਮਜ਼ਬੂਰ

Persecution, forced conversion of Hindu girls on rise in Pakistan
ਪਾਕਿਸਤਾਨ 'ਚ ਹਿੰਦੂ ਲੜਕੀਆਂ ਨੂੰ ਜ਼ਬਰਨ ਧਰਮ ਪਰਿਵਰਤਨ ਲਈ ਕੀਤਾ ਜਾ ਰਿਹੈ ਮਜ਼ਬੂਰ 

ਪਾਕਿਸਤਾਨ ‘ਚ ਹਿੰਦੂ ਲੜਕੀਆਂ ਨੂੰ ਜ਼ਬਰਨ ਧਰਮ ਪਰਿਵਰਤਨ ਲਈ ਕੀਤਾ ਜਾ ਰਿਹੈ ਮਜ਼ਬੂਰ:ਕਰਾਚੀ : ਪਾਕਿਸਤਾਨ ਅੰਦਰ ਘੱਟ- ਗਿਣਤੀਆਂ ‘ਤੇ ਲਗਾਤਾਰ ਜੁਲਮ ਢਾਹੇ ਜਾ ਰਹੇ ਹਨ। ਕੱਟੜਵਾਦੀ ਲੋਕਾਂ ਦੁਆਰਾ ਉੱਥੇ ਹਿੰਦੂਆਂ ਤੇ ਸਿੱਖਾਂ ਦਾ ਜੀਣਾ ਦੁਰਬਲ ਕੀਤਾ ਹੋਇਆ ਹੈ। ਓਥੇ ਹਿੰਸਾ ਅਤੇ ਜ਼ਬਰਨ ਧਰਮ- ਪਰਿਵਰਤਨ ਦੀਆਂ ਖ਼ਬਰਾਂ ਲਗਾਤਾਰ ਜਾਰੀ ਰਹਿੰਦੀਆਂ ਹਨ। ਸੋਮਵਾਰ ਨੂੰ ਵੀ ਦੋ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਹਿੰਦੂ ਲੜਕੀਆਂ ਨੂੰ ਅਗ਼ਵਾ ਕਰ ਜ਼ਬਰਨ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਹਥਿਆਰਬੰਦ ਵਿਅਕਤੀਆਂ ਨੇ ਸਿੰਧ ਪ੍ਰਾਂਤ ਦੇ ਮੀਰਪੁਰ ਖਾਸ ਜ਼ਿਲ੍ਹੇ ਦੇ ਪਿੰਡ ਰੀਸ ਨੇਹਲ ਖ਼ਾਨ ਵਿੱਚ ਰਾਜ ਸਿੰਘ ਕੋਹਲੀ ਦੀ ਧੀ ਸੁਨਾਤਰਾ ਨੂੰ ਅਗ਼ਵਾ ਕਰ ਲਿਆ। ਜਦੋਂ ਲੜਕੀ ਦੇ ਰਿਸ਼ਤੇਦਾਰ ਕੇਸ ਦਰਜ ਕਰਵਾਉਣ ਲਈ ਥਾਣੇ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਵੀ ਤਸੀਹੇ ਦਿੱਤੇ ਗਏ। ਸਾਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਕੇਸ ਦਰਜ ਕਰ ਲਿਆ।

ਇਸੇ ਦਿਨ 19 ਸਾਲਾ ਭਗਵੰਤੀ ਕੋਹਲੀ ਨੂੰ ਵੀ ਅਗ਼ਵਾ ਕਰ ਲਿਆ ਗਿਆ ਹੈ। ਸਿੰਧ ਸੂਬੇ ਦੇ ਮੀਰਪੁਰ ਖਾਸ ਜ਼ਿਲ੍ਹਾ ਦੇ ਹਾਜੀ ਸਈਦ ਬੁਰਗਾਦੀ ਪਿੰਡ ਵਿੱਚ ਉਸ ਦਾ ਜ਼ਬਰਨ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ। ਉਸ ਨੂੰ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਭਗਵੰਤੀ ਦਾ ਵਿਆਹ ਹੋ ਚੁੱਕਾ ਹੈ।

ਦੱਸ ਦੇਈਏ ਕਿ ਭਗਵੰਤੀ ਦੇ ਰਿਸ਼ਤੇਦਾਰਾਂ ਨੇ ਵੀ ਧੀ ਦੀ ਵਾਪਸੀ ਲਈ ਪ੍ਰਦਰਸ਼ਨ ਕੀਤਾ ਹੈ। ਅਗ਼ਵਾਕਾਰਾਂ ਨੇ ਥਾਣੇ ਵਿੱਚ ਲੜਕੀ ਦੇ ਇਸਲਾਮ ਧਰਮ ਕਬੂਲ ਕਰਨ ਦਾ ਸਰਟੀਫਿਕੇਟ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਕ ਹੋਰ ਮਾਮਲੇ ਵਿੱਚ ਭੀਲ (ਹਿੰਦੂ) ਭਾਈਚਾਰੇ ਦੇ ਲੋਕਾਂ ‘ਤੇ ਹਮਲਾ ਹੋਇਆ ਹੈ।
-PTCNews