ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਧੂੰਆਂ ,ਮੁੜ ਕੀਮਤਾਂ ਵੱਧਣ ਨਾਲ ਲੋਕ ਪ੍ਰੇਸ਼ਾਨ

Petrol and Diesel prices Exhausted smoke

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਧੂੰਆਂ ,ਮੁੜ ਕੀਮਤਾਂ ਵੱਧਣ ਨਾਲ ਲੋਕ ਪ੍ਰੇਸ਼ਾਨ:ਨਵੀਂ ਦਿੱਲੀ : ਪਿਛਲੇ ਦਿਨਾਂ ਤੋਂ ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਦਾ ਸਾਰਾ ਬੋਝ ਆਮ ਆਦਮੀ ਦੀ ਜੇਬ ‘ਤੇ ਪੈ ਰਿਹਾ ਹੈ ,ਜਿਸ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੀਤੇ ਦਿਨ ਹੋਏ ਭਾਰਤ ਬੰਦ ਨੂੰ ਬੇਅਸਰ ਸਾਬਤ ਕਰਦਿਆਂ ਤੇਲ ਕੰਪਨੀਆਂ ਨੇ ਅੱਜ ਮੁੜ ਤੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।

ਮੰਗਲਵਾਰ ਨੂੰ ਦਿੱਲੀ ‘ਚ ਪੈਟਰੋਲ 14 ਪੈਸੇ ਦੇ ਵਾਧੇ ਨਾਲ 80.87 ਰੁਪਏ ਅਤੇ ਡੀਜ਼ਲ 14 ਪੈਸੇ ਦੇ ਵਾਧੇ ਨਾਲ 72.97 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।ਜਦਕਿ ਮੁੰਬਈ ਵਿੱਚ ਪੈਟਰੋਲ 88.26 ਰੁਪਏ ਅਤੇ ਡੀਜ਼ਲ 77.47 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਪੰਜਾਬ ਵਿੱਚ ਪੈਟਰੋਲ ਦੀ ਕੀਮਤ 5.51 ਰੁ/ਲੀਟਰ ਵੱਧ ਕੇ 86.47 ਰੁ/ਲੀਟਰ ਅਤੇ ਡੀਜ਼ਲ ਵੀ ਉਨ੍ਹਾਂ ਹੀ ਵੱਧ ਕੇ 73.00 ਰੁ/ਲੀਟਰ ਹੋ ਗਿਆ।ਚੰਡੀਗੜ੍ਹ ਅੱਜ ਪੈਟਰੋਲ 0.71 ਪੈਸੇ ਵੱਧ ਕੇ 77.81 ਅਤੇ ਡੀਜ਼ਲ ਦੀ ਕੀਮਤ 0.70 ਪੈਸੇ ਵੱਧ ਕੇ 70.89 ਰੁ/ਲੀਟਰ ਹੋ ਗਈ ਹੈ।ਇਸੇ ਤਰ੍ਹਾਂ ਚੇੱਨਈ ਵਿੱਚ ਪੈਟਰੋਲ ਦੀ ਕੀਮਤ 84.05 ਤੇ ਡੀਜ਼ਲ 77.13 ਅਤੇ ਅਤੇ ਕੋਲਕਾਤਾ ਪੈਟਰੋਲ 83.75 ਤੇ ਡੀਜ਼ਲ 72.97 ਰੁ/ਲੀਟਰ ਹੋ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਸਬੰਧੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਾਰਤੀ ਜਨਤੀ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ।ਇਸ ਬੈਠਕ ਤੋਂ ਬਾਅਦ ਪੈਟਰੋਲੀਅਮ ਮੰਤਰਾਲੇ ਨੇ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ (ਯਪੀਏ) ਦੇ ਸਮੇਂ ਤੇਲ ਦੀਆਂ ਕੀਮਤਾਂ ਜ਼ਿਆਦਾ ਸਨ ਜਦਕਿ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐਨਡੀਏ) ਦੇ ਸਮੇਂ ਘੱਟ ਹਨ।

ਦੱਸਣਯੋਗ ਹੈ ਕਿ ਦਿੱਲੀ ਵਿੱਚ 1 ਜਨਵਰੀ 2018 ਵਿੱਚ ਪੈਟਰੋਲ 69.97 ਰੁ/ਲੀਟਰ ਸੀ ਜੋ 15.4 ਫ਼ੀਸਦੀ ਵੱਧ ਕੇ 10 ਸਤੰਬਰ ਤੱਕ 80.87 ਰੁ/ਲੀਟਰ ਲੀਟਰ ਤੱਕ ਪਹੁੰਚ ਗਿਆ ਸੀ।ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਸਾਲ ਦੇ ਸ਼ੁਰੂ ਵਿੱਚ 59.70 ਰੁ/ਲੀਟਰ ਸੀ ਜੋ 21.77 ਫ਼ੀਸਦੀ ਵਾਧੇ ਨਾਲ 72.97 ਰੁ/ਲੀਟਰ ਤੱਕ ਆ ਗਈ ਹੈ।
-PTCNews