Advertisment

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 11 ਵੇਂ ਦਿਨ ਵੀ ਵਧੀਆਂ, ਜਾਣੋ ਅੱਜ ਦਾ ਭਾਅ

author-image
Kaveri Joshi
New Update
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 11 ਵੇਂ ਦਿਨ ਵੀ ਵਧੀਆਂ, ਜਾਣੋ ਅੱਜ ਦਾ ਭਾਅ
Advertisment
ਕਾਰੋਬਾਰ -ਪੈਟਰੋਲ-ਡੀਜ਼ਲ ਦੀਆਂ ਕੀਮਤਾਂ 11 ਵੇਂ ਦਿਨ ਵੀ ਵਧੀਆਂ, ਜਾਣੋ ਅੱਜ ਦਾ ਭਾਅ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਰ ਵੱਧਦੀਆਂ ਜਾ ਰਹੀਆਂ ਹਨ ।ਅੱਜ ਯਾਨੀ ਕਿ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ ਵਿਚ 55 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 60 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ।11 ਵੇਂ ਦਿਨ ਵੀ ਕੀਮਤ 'ਚ ਉਛਾਲ ਆਇਆ ਹੈ , ਜਿਸਦੇ ਚਲਦੇ ਹੁਣ ਪੈਟਰੋਲ 6.02 ਰੁਪਏ ਅਤੇ ਡੀਜ਼ਲ 6.40 ਰੁਪਏ ਹੋਰ ਮਹਿੰਗਾ ਹੋ ਗਿਆ ਹੈ । https://www.ptcnews.tv/wp-content/uploads/2020/06/WhatsApp-Image-2020-06-17-at-4.56.14-PM.jpeg ਦੱਸ ਦੇਈਏ ਕਿ ਦਿੱਲੀ 'ਚ ਇੱਕ ਲੀਟਰ ਪੈਟਰੋਲ ਦਾ ਭਾਅ ਵੱਧ ਕੇ 77.28 ਰੁਪਏ ਅਤੇ ਡੀਜ਼ਲ 75.79 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ ।ਕੋਲਕਾਤਾ ਵਿਖੇ ਪੈਟਰੋਲ 79.08 ਅਤੇ ਡੀਜ਼ਲ 71.38 ਪ੍ਰਤੀ ਲੀਟਰ ਹੈ ।ਚੇਨਈ 'ਚ ਪੈਟਰੋਲ 80.86 ਅਤੇ ਡੀਜ਼ਲ 73.69 ਰੁਪਏ ਪ੍ਰਤੀ ਲੀਟਰ ਹੈ ।ਮੁੰਬਈ 84.15 ਪੈਟਰੋਲ ਦੀ ਕੀਮਤ ਅਤੇ 74.32 ਡੀਜ਼ਲ ਹੈ । publive-image ਇਸੇ ਤਰ੍ਹਾਂ ਚੰਡੀਗੜ੍ਹ ਵਿਖੇ 74.39 ਪੈਟਰੋਲ ਦੀ ਕੀਮਤ ਹੈ ਜਦਕਿ ਪ੍ਰਤੀ ਲੀਟਰ 67.75 ਡੀਜ਼ਲ ਦਾ ਭਾਅ ਹੈ । ਜ਼ਿਕਰਯੋਗ ਹੈ ਕਿ ਤੇਲ ਕੰਪਨੀਆਂ ਨੇ ਕੀਮਤਾਂ ਵਿਚ ਸੋਧ ਕਰਦਿਆਂ 82 ਦਿਨਾਂ ਦੇ ਲੰਬੇ ਅੰਤਰਾਲ ਨੂੰ ਖਤਮ ਕਰਨ ਤੋਂ ਬਾਅਦ 7 ਜੂਨ ਨੂੰ ਕੀਮਤਾਂ 'ਚ ਵਾਧੇ ਨੂੰ ਮੁੜ ਸ਼ੁਰੂ ਕੀਤਾ ਸੀ , ਜਿਸ ਉਪਰੰਤ ਅੱਜ ਕੀਮਤਾਂ ਵਿਚ ਵਾਧੇ ਦਾ ਇਹ 11ਵਾਂ ਦਿਨ ਹੈ। publive-image ਦਰਅਸਲ , ਤੇਲ ਕੰਪਨੀਆਂ ਜ਼ਿਆਦਾਤਰ ਇਹ ਕੀਮਤਾਂ ਦੇਸ਼ 'ਚ ਇਕਸਾਰ ਵਧਾਉਂਦੀਆਂ ਹਨ, ਪਰ ਰਾਜ -ਪੱਧਰ 'ਤੇ ਇਹਨਾਂ 'ਤੇ ਲੱਗਣ ਵਾਲੇ ਵੇਟ ਦੀ ਦਰ ਵੱਖ-ਵੱਖ ਹੋਣ ਦੇ ਕਾਰਨ ਇਹਨਾਂ ਦੀਆਂ ਕੀਮਤਾਂ ਅਲੱਗ-ਅਲੱਗ ਰਾਜਾਂ 'ਚ ਵੱਖਰੀਆਂ ਨਜ਼ਰ ਆਉਂਦੀਆਂ ਹਨ । ਕੋਰੋਨਾ ਦੀ ਮਾਰ ਹੇਠ ਆਏ ਦੇਸ਼ 'ਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਫਿਲਹਾਲ ਦੇਖਦੇ ਹਾਂ ਕਿ ਅੱਗੇ ਜਾ ਕਿ ਕੀਮਤਾਂ ਦੇ ਵਾਧੇ 'ਚ ਰੋਕ ਲੱਗਦੀ ਹੈ ਜਾਂ ਰੇਟਾਂ 'ਚ ਹੋਰ ਉਛਾਲ ਆਉਂਦਾ ਹੈ।-
punjabi-news news-in-punjabi
Advertisment

Stay updated with the latest news headlines.

Follow us:
Advertisment