ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨ ਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

Petrol and diesel prices in your city today, check here
ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ  

ਨਵੀਂ ਦਿੱਲੀ : 2 ਦਿਨਾਂ ਬਾਅਦ ਅੱਜ ਫਿਰ ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ ‘ਚ 35 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 35 ਪੈਸੇ ਪ੍ਰਤੀ ਪੈਸੇ ਲੀਟਰ ਦਾ ਵਾਧਾ ਹੋਇਆ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ 100 ਰੁਪਏ ਤੋਂ ਪਾਰ ਹੋ ਗਿਆ ਹੈ।

Petrol and diesel prices in your city today, check here
ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨ ਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਜੰਮੂ ਤੋਂ ਕੀਤਾ ਗ੍ਰਿਫ਼ਤਾਰ

ਅੱਜ ਦਿੱਲੀ ਵਿਚ ਪੈਟਰੋਲ 90.93 ਰੁਪਏ ਅਤੇ ਡੀਜ਼ਲ 81.32 ਰੁਪਏ ਵਿੱਕ ਰਿਹਾ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ 97.34 ਰੁਪਏ ਅਤੇ ਡੀਜ਼ਲ 88.44 ਰੁਪਏ, ਕੋਲਕਾਤਾ ਵਿੱਚ ਪੈਟਰੋਲ 91.12 ਰੁਪਏ ਅਤੇ ਡੀਜ਼ਲ 84.20 ਰੁਪਏ ਅਤੇ ਚੇਨਈ ਵਿੱਚ ਪੈਟਰੋਲ 92.90 ਰੁਪਏ ਅਤੇ ਡੀਜ਼ਲ 86.31 ਰੁਪਏ ਹੈ। ਭੋਪਾਲ ਵਿੱਚ ਪੈਟਰੋਲ 98.96 ਰੁਪਏ ਅਤੇ ਡੀਜ਼ਲ 89.60 ਰੁਪਏ ਹੈ।

Petrol and diesel prices in your city today, check here
ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨ ਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

ਇਸ ਦੌਰਾਨ ਪੈਟਰੋਲ ਦੇ ਨਾਲ ਡੀਜ਼ਲ ਵੀ ਅਸਮਾਨ ‘ਤੇ ਪਹੁੰਚ ਗਿਆ ਹੈ। ਅੱਜ ਡੀਜ਼ਲ ਵਿੱਚ ਵੀ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਮਹੀਨੇ 13 ਦਿਨਾਂ ਵਿਚ ਇਸਦੀ ਕੀਮਤ ਵਿਚ 3.84 ਰੁਪਏ ਦਾ ਵਾਧਾ ਹੋਇਆ ਹੈ। ਨਵੇਂ ਸਾਲ ਵਿਚ ਡੀਜ਼ਲ ਦੀ ਕੀਮਤ ਤਕਰੀਬਨ ਡੇਢ ਮਹੀਨਿਆਂ ਵਿਚ 24 ਦਿਨਾਂ ਲਈ ਵਧੀ ਪਰ ਡੀਜ਼ਲ ਇਨ੍ਹਾਂ ਦਿਨਾਂ ਵਿਚ 07.45 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

Petrol and diesel prices in your city today, check here
ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨ ਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾਵੇਗਾ ‘ਪੱਗੜੀ ਸੰਭਾਲ ਦਿਵਸ’

ਪੰਜਾਬ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜਲੰਧਰ ਵਿਚ  ਪੈਟਰੋਲ 91.90 ਰੁਪਏ ਅਤੇ ਡੀਜ਼ਲ 83.05 ਰੁਪਏ ਪ੍ਰਤੀ ਲੀਟਰ ਦੇ ਪੱਧਰ ‘ਤੇ ਪਹੁੰਚ ਗਿਆ। ਮੰਗਲਵਾਰ ਨੂੰ ਚੰਡੀਗੜ੍ਹ ਵਿੱਚਪੈਟਰੋਲ ਦੀ ਕੀਮਤ 87.50 ਰੁਪਏ ਅਤੇ ਡੀਜ਼ਲ ਦੀ ਕੀਮਤ 81.02 ਰੁਪਏ ਪ੍ਰਤੀ ਲੀਟਰ ਹੈ। ਰੋਜ਼ਾਨਾ ਵੱਧ ਰਹੀਆਂ ਕੀਮਤਾਂ ਕਾਰਨ ਪੈਟਰੋਲ ਦਾ ਰੇਟ 100 ਰੁਪਏ ਨੇੜੇ ਢੁਕਦਾ ਵਿਖਾਈ ਦੇ ਰਿਹਾ ਹੈ, ਉਥੇ ਹੀ ਡੀਜ਼ਲ ਦਾ ਭਾਅ ਵੀ ਸਭ ਤੋਂ ਉੱਚੇ ਪੱਧਰ ਵੱਲ ਵਧਦਾ ਜਾ ਰਿਹਾ ਹੈ।

Petrol and diesel prices in your city today, check here
ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨ ਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

ਦੱਸਣਯੋਗ ਹੈ ਕਿ ਦੇਸ਼ ‘ਚ ਪੈਟਰੇਲ ਤੇ ਡੀਜ਼ਲ ਦੇ ਭਾਅ 9 ਫਰਵਰੀ ਨੂੰ ਵਧਣੇ ਸ਼ੁਰੂ ਹੋਏ ਸਨ। 8 ਫਰਵਰੀ ਤੱਕ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 86 ਰੁਪਏ 95 ਪੈਸੇ ਸੀ। ਉੱਥੇ ਹੀ ਡੀਜ਼ਲ ਦੀ ਕੀਮਤ 77 ਰੁਪਏ 13 ਪੈਸੇ ਸੀ ਪਰ ਅੱਜ 23 ਫਰਵਰੀ 2021 ਨੂੰ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 90.93 ਰੁਪਏ ਤੇ ਡੀਜ਼ਲ ਦੀ ਕੀਮਤ 81.32 ਰੁਪਏ ਹੈ। ਅਜਿਹੇ ‘ਚ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰ ਰਹੀਆਂ ਹਨ। ਲੋਕਾਂ ‘ਚ ਵੀ ਦਿਨ ਬ ਦਿਨ ਵਧ ਰਹੀ ਮਹਿੰਗਾਈ ਦਾ ਰੋਸ ਹੈ।
-PTCNews