Sat, Apr 20, 2024
Whatsapp

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਪੰਜਾਬ ਦੇ ਇਸ ਸ਼ਹਿਰ ਨੇ ਤੋੜਿਆ ਰਿਕਾਰਡ

Written by  Shanker Badra -- September 27th 2018 10:57 AM
ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਪੰਜਾਬ ਦੇ ਇਸ ਸ਼ਹਿਰ ਨੇ ਤੋੜਿਆ ਰਿਕਾਰਡ

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਪੰਜਾਬ ਦੇ ਇਸ ਸ਼ਹਿਰ ਨੇ ਤੋੜਿਆ ਰਿਕਾਰਡ

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਪੰਜਾਬ ਦੇ ਇਸ ਸ਼ਹਿਰ ਨੇ ਤੋੜਿਆ ਰਿਕਾਰਡ:ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ।ਅੱਜ ਪੈਟਰੋਲ ਦੀ ਕੀਮਤ ਨੇ 90 ਦਾ ਅੰਕੜਾ ਪਾਰ ਕਰ ਲਿਆ ਹੈ ਜਦਕਿ ਡੀਜ਼ਲ ਦੀ ਕੀਮਤ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ।ਦੇਸ਼ ਦੇ ਮੁੰਬਈ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ। ਮੁੰਬਈ ਵਿੱਚ ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 0.13 ਪੈਸੇ ਦਾ ਵਾਧਾ ਹੋਇਆ ਹੈ।ਹੁਣ ਮੁੰਬਈ ਵਿੱਚ ਪੈਟਰੋਲ 90.35 ਰੁਪਏ ਪ੍ਰਤੀ ਲਿਟਰ ਉੱਤੇ ਪੁੱਜ ਗਈ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ ਵਿੱਚ 0.12 ਪੈਸੇ ਦਾ ਵਾਧਾ ਕੀਤਾ ਗਿਆ ਹੈ।ਹੁਣ ਡੀਜ਼ਲ 78.82 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਦਿੱਲੀ ਵਿੱਚ ਵੀ ਪੈਟਰੋਲ ਦੀ ਕੀਮਤ ਵਿੱਚ 0.14 ਪੈਸੇ ਦਾ ਵਾਧਾ ਹੋਇਆ ਹੈ।ਇਸ ਕਾਰਨ ਪੈਟਰੋਲ ਦੀ ਕੀਮਤ 83.00 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 'ਚ ਵੀ 0.12 ਪੈਸੇ ਦਾ ਵਾਧਾ ਹੋਇਆ ਹੈ ਜਿਸ ਕਾਰਨ ਡੀਜ਼ਲ 74.24 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਵਿੱਕ ਰਿਹਾ ਹੈ। ਮੋਹਾਲੀ ਵਿੱਚ ਪੈਟਰੋਲ ਦੀ ਕੀਮਤ 'ਚ 0.15 ਪੈਸੇ ਦਾ ਵਾਧਾ ਹੋਇਆ ਹੈ।ਹੁਣ ਇਥੇ ਪੈਟਰੋਲ ਦੀ ਕੀਮਤ 89.01 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਡੀਜ਼ਲ ਦੀ ਕੀਮਤ ਵਿੱਚ 0.10 ਪੈਸੇ ਵਾਧੇ ਨਾਲ ਹੁਣ ਡੀਜ਼ਲ 74.56 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿੱਕ ਰਿਹਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਭਰ 'ਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ ਮੋਹਾਲੀ ਵਿੱਚ ਹੈ। ਚੰਡੀਗੜ੍ਹ ਵਿੱਚ ਵੀ ਪੈਟਰੋਲ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ ਹੈ।ਪੈਟਰੋਲ ਦੀ ਪ੍ਰਤੀ ਲਿਟਰ ਕੀਮਤ 79.76 ਰੁਪਏ ਹੈ।ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 0.10 ਪੈਸੇ ਦੇ ਵਾਧੇ ਨਾਲ 72.07 ਰੁਪਏ ਪ੍ਰਤੀ ਲਿਟਰ ਹੋ ਗਈ ਹੈ। -PTCNews


Top News view more...

Latest News view more...