ਮੁੱਖ ਖਬਰਾਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋਂ ਨਵੇਂ ਰੇਟ

By Baljit Singh -- June 24, 2021 9:20 am -- Updated:June 24, 2021 9:20 am

ਨਵੀਂ ਦਿੱਲੀ: ਅੱਜ ਫਿਰ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ ਵਿਚ ਜ਼ਿਆਦਾ ਤੋਂ ਜ਼ਿਆਦਾ 7 ਪੈਸੇ ਦਾ ਵਾਧਾ ਹੋਇਆ ਹੈ, ਜਦਕਿ ਪੈਟਰੋਲ ਦੀ ਕੀਮਤ ਵਿਚ ਵੀ 26 ਪੈਸੇ ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਦੇਸ਼ ਦੇ ਨੌਂ ਸੂਬਿਆਂ ਵਿਚ ਪੈਟਰੋਲ ਨੇ ਸੈਂਕੜਾ ਮਾਰਿਆ ਹੈ।

ਪੜੋ ਹੋਰ ਖਬਰਾਂ: ਸ਼ੋਪੀਆਂ: ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਢੇਰ

ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 97.76 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 88.30 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 103.89 ਰੁਪਏ ਹੈ ਅਤੇ ਡੀਜ਼ਲ ਦੀ ਕੀਮਤ 95.79 ਰੁਪਏ ਪ੍ਰਤੀ ਲੀਟਰ ਹੈ। ਵੀਰਵਾਰ ਨੂੰ ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਵੀਂਆਂ ਉੱਚਾਈਆਂ ਉੱਤੇ ਪਹੁੰਚ ਗਈਆਂ।

ਪੜੋ ਹੋਰ ਖਬਰਾਂ: ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ASI ਨੇ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਤੁਸੀਂ ਐੱਸਐੱਮਐੱਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ, ਤੁਹਾਨੂੰ ਆਰ ਐੱਸ ਪੀ ਅਤੇ ਆਪਣੇ ਸਿਟੀ ਕੋਡ ਨੂੰ ਲਿਖਣ ਅਤੇ ਇਸ ਨੂੰ 9224992249 ਨੰਬਰ ਉੱਤੇ ਭੇਜਣ ਦੀ ਜ਼ਰੂਰਤ ਹੈ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈੱਬਸਾਈਟ ਤੋਂ ਪ੍ਰਾਪਤ ਕਰੋਗੇ।

-PTC News

  • Share