Sat, Apr 20, 2024
Whatsapp

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕ ਪ੍ਰੇਸ਼ਾਨ, ਜਾਣੋ ਅੱਜ ਦੇ ਭਾਅ

Written by  Jashan A -- January 22nd 2019 01:55 PM
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕ ਪ੍ਰੇਸ਼ਾਨ, ਜਾਣੋ ਅੱਜ ਦੇ ਭਾਅ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕ ਪ੍ਰੇਸ਼ਾਨ, ਜਾਣੋ ਅੱਜ ਦੇ ਭਾਅ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕ ਪ੍ਰੇਸ਼ਾਨ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ।ਜਿਸ ਕਾਰਨ ਲੋਕਾਂ ਦੀ ਜੇਬ੍ਹ 'ਤੇ ਕਾਫੀ ਅਸਰ ਪੈ ਰਿਹਾ ਹੈ। ਅੱਜ ਦੇਸ਼ ਦੀ ਰਾਜਧਾਨੀ ਦਿਲੀ 'ਚ ਵੀ ਤੇਲ ਦੀਆਂ ਦੀਆਂ ਕੀਮਤਾਂ ਵਾਧਾ ਦੇਖਣ ਨੂੰ ਮਿਲਿਆ ਹੈ। [caption id="attachment_243981" align="aligncenter" width="300"]petrol ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕ ਪ੍ਰੇਸ਼ਾਨ, ਜਾਣੋ ਅੱਜ ਦੇ ਭਾਅ[/caption] ਦਿੱਲੀ 'ਚ ਪੈਟਰੋਲ 13 ਪੈਸੇ ਜਦਕਿ ਡੀਜ਼ਲ ਦੀ ਕੀਮਤ 'ਚ 19 ਪੈਸੇ ਪ੍ਰਤੀ ਲਿਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਨਾਲ ਪੈਟਰੋਲ ਦੀ ਕੀਮਤ 71.27 ਰੁਪਏ ਅਤੇ ਡੀਜ਼ਲ 65.90 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉਥੇ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਮੁੰਬਈ 'ਚ ਮੁੰਬਈ 'ਚ ਪੈਟਰੋਲ 76.90 ਰੁਪਏ ਪ੍ਰਤੀ ਲਿਟਰ, ਕੋਲਕਾਤਾ 'ਚ 73.36 ਰੁਪਏ ਪ੍ਰਤੀ ਲਿਟਰ, ਚੇਨਈ 'ਚ 73.99 ਰੁਪਏ ਪ੍ਰਤੀ ਲਿਟਰ, ਹਿਮਾਚਲ 'ਚ 70.22 ਰੁਪਏ ਪ੍ਰਤੀ ਲਿਟਰ ਅਤੇ ਹਰਿਆਣੇ ਵਿਚ ਇਹ 72.10 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਮਿਲ ਰਿਹਾ ਹੈ। [caption id="attachment_243982" align="aligncenter" width="300"]petrol ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕ ਪ੍ਰੇਸ਼ਾਨ, ਜਾਣੋ ਅੱਜ ਦੇ ਭਾਅ[/caption] ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਤ ਵੀ ਤੇਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਜਲੰਧਰ 'ਚ ਪੈਟਰੋਲ 76.32 ਰੁਪਏ ਪ੍ਰਤੀ ਲਿਟਰ, ਲੁਧਿਆਣਾ 76.82 ਰੁਪਏ ਪ੍ਰਤੀ ਲਿਟਰ, ਪਟਿਆਲਾ 76.72 ਰੁਪਏ ਪ੍ਰਤੀ ਲਿਟਰ, ਅੰਮ੍ਰਿਤਸਰ 76.93 ਰੁਪਏ ਪ੍ਰਤੀ ਲਿਟਰ ਅਤੇ ਚੰਡੀਗੜ੍ਹ 'ਚ 67.39 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। -PTC News


Top News view more...

Latest News view more...