ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ

Petrol Diesel price hike again in India today
ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ

ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ: ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਆਮ ਲੋਕਾਂ ਦੀ ਜੇਬ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਪੈ ਰਹੀ ਹੈ। ਮਹਿੰਗਾਈ ਦੇ ਦੌਰ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ। ਭਾਰਤ ‘ਚ ਲਗਾਤਾਰ 12ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ,ਹਾਲਾਂਕਿ ਅੰਤਰ ਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੇ ਭਾਅ ‘ਚ ਨਰਮੀ ਦਰਜ ਕੀਤੀ ਗਈ। ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 53 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 64 ਪੈਸੇ ਵਾਧਾ ਹੋਇਆ ਹੈ।

ਦਿੱਲੀ ‘ਚ ਲਗਾਤਾਰ 12 ਦਿਨਾਂ ‘ਚ ਪੈਟਰੋਲ 6 ਰੁਪਏ 55 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ 13 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋਇਆ ਹੈ। ਤੇਲ ਕੰਪਨੀਆਂ ਨੇ ਵੀਰਵਾਰ ਦਿੱਲੀ ‘ਚ ਪੈਟਰੋਲ 53 ਪੈਸੇ ਤੇ ਡੀਜ਼ਲ 64 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਕਰ ਦਿੱਤਾ ਹੈ। ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ ‘ਚ ਪੈਟਰੋਲ ਦੀ ਕੀਮਤ ਵਧ ਕੇ 77 ਰੁਪਏ 81 ਪੈਸੇ ਤੇ ਡੀਜ਼ਲ ਦੀ ਕੀਮਤ ਵਧ ਕੇ 76 ਰੁਪਏ 43 ਪੈਸੇ ਪ੍ਰਤੀ ਲੀਟਰ ਹੋ ਗਈ ਹੈ।

 Petrol Diesel price hike again in India today
ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ

ਪੰਜਾਬ ਵਿੱਚ ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਡੀਜ਼ਲ ਦੀ ਕੀਮਤ ਹੁਣ 69.50 ਰੁਪਏ ਫ਼ੀ ਲੀਟਰ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 17 ਜੂਨ 55 ਪੈਸੇ,16 ਜੂਨ ਨੂੰ 76 ਪੈਸੇ,15 ਜੂਨ ਨੂੰ 53 ਪੈਸੇ ਅਤੇ 14 ਜੂਨ ਨੂੰ 57 ਪੈਸੇ ਡੀਜ਼ਲ ਦੀ ਕੀਮਤ ਵਧੀ ਸੀ।

ਪੈਟਰੋਲ ਦੀ ਕੀਮਤ ਵਿੱਚ 18 ਜੂਨ ਨੂੰ 51 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ ਪੰਜਾਬ ਵਿੱਚ 77.23 ਰੁਪਏ ਫੀ ਲੀਟਰ ਪਹੁੰਚ ਗਈ ਹੈ।
-PTCNews