Sat, Apr 20, 2024
Whatsapp

ਤੀਜੇ ਦਿਨ ਹੋਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ , ਜਾਣੋ ਕੀ ਹੈ ਅੱਜ ਦਾ ਭਾਅ

Written by  Kaveri Joshi -- June 09th 2020 03:35 PM
ਤੀਜੇ ਦਿਨ ਹੋਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ , ਜਾਣੋ ਕੀ ਹੈ ਅੱਜ ਦਾ ਭਾਅ

ਤੀਜੇ ਦਿਨ ਹੋਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ , ਜਾਣੋ ਕੀ ਹੈ ਅੱਜ ਦਾ ਭਾਅ

ਤੀਜੇ ਦਿਨ ਹੋਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ , ਜਾਣੋ ਕੀ ਹੈ ਅੱਜ ਦਾ ਭਾਅ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ , ਐਤਵਾਰ ਨੂੰ 83 ਦਿਨਾਂ ਮਗਰੋਂ 60 ਪੈਸੇ ਪ੍ਰਤੀ ਲੀਟਰ ਦੇ ਵਾਧੇ ਤੋਂ ਸ਼ੁਰੂ ਹੋ ਕੇ ਦੂਸਰੇ ਅਤੇ ਤੀਸਰੇ ਦਿਨ ਵੀ ਤੇਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜਨਤਕ ਖੇਤਰ ਦੀਆਂ ਤੇਲ ਵੰਡ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ 71.86 ਰੁਪਏ ਤੋਂ ਵੱਧ ਕੇ 72.46 ਰੁਪਏ ਪ੍ਰਤੀ ਲੀਟਰ ਹੋ ਗਈ ਸੀ ਜਦਕਿ ਡੀਜ਼ਲ ਦੀ ਕੀਮਤ 69.99 ਰੁਪਏ ਤੋਂ ਵੱਧ ਕੇ 70.59 ਰੁਪਏ ਪ੍ਰਤੀ ਲੀਟਰ ਤੱਕ ਅੱਪੜੀ ਸੀ , ਜਦਕਿ ਤੀਸਰੇ ਦਿਨ ਯਾਨੀ ਕਿ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 'ਚ 54 ਪੈਸੇ ਦਾ ਉਛਾਲ ਆਇਆ ਹੈ।, ਜਿਸਦੇ ਚਲਦੇ ਹੁਣ ਇਹ ਹੋਰ ਵੱਧ ਕੇ 73 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉੱਥੇ ਹੀ ਡੀਜ਼ਲ 58 ਪੈਸੇ ਦੇ ਵਾਧੇ ਦੇ ਨਾਲ 71,17 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਦੱਸ ਦੇਈਏ ਕਿ ਐਤਵਾਰ ਨੂੰ ਪੈਟਰੋਲ ਦੀ ਕੀਮਤ 71.26 ਰੁਪਏ ਤੋਂ ਵਧਾ ਕੇ 71.86 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ , ਅਤੇ ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 69.39 ਰੁਪਏ ਤੋਂ ਵੱਧ ਕੇ 69.99 ਰੁਪਏ ਪ੍ਰਤੀ ਲੀਟਰ ਦੱਸੀ ਜਾ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਮੁੰਬਈ ਵਿੱਚ ਮੰਗਲਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 52 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 55 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ 80.01 ਰੁਪਏ / ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ 69.92 / ਲੀਟਰ ਦੇ ਪੱਧਰ' ਤੇ ਖੜ੍ਹੀਆਂ ਹਨ। ਚੇਨਈ ਵਿਚ ਮੰਗਲਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 48 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਪੈਟਰੋਲ ਅੱਜ 77.08 ਰੁਪਏ ਵਿੱਚ ਵਿਕਿਆ। ਜਦੋਂ ਕਿ, ਸ਼ਹਿਰ ਵਿੱਚ ਡੀਜ਼ਲ ਦੀਆਂ ਕੀਮਤਾਂ 69.74 ਪ੍ਰਤੀ ਲੀਟਰ ਦਰਜ ਕੀਤੀਆਂ ਗਈਆਂ। ਜਦਕਿ ਕੋਲਕਾਤਾ ਵਿੱਚ, ਪੈਟਰੋਲ ਦੀਆਂ ਕੀਮਤਾਂ 74.98 ਰੁਪਏ ਪ੍ਰਤੀ ਲੀਟਰ ਸਨ - ਕੱਲ ਤੋਂ ਹੁਣ ਤੱਕ 52 ਪੈਸੇ ਦਾ ਵਾਧਾ ਹੋਇਆ ਹੈ। ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਮੁੱਖ ਕਾਰਨ ਇਹ ਸੀ ਕਿ ਸਰਕਾਰ ਵਲੋਂ 14 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਤਿੰਨ ਰੁਪਏ ਪ੍ਰਤੀ ਲੀਟਰ ਵਾਧਾ ਕੀਤੇ ਜਾਣ ਤੋਂ ਤੁਰੰਤ ਬਾਅਦ ਤੇਲ PSUs ਨੇ ਰੋਜ਼ਾਨਾ ਕੀਮਤਾਂ ਵਿਚ ਸੋਧ ਨੂੰ ਰੋਕ ਦਿੱਤਾ ਸੀ।


Top News view more...

Latest News view more...