Wed, Apr 24, 2024
Whatsapp

ਲਗਾਤਾਰ ਸੱਤਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

Written by  Jashan A -- September 23rd 2019 06:42 PM
ਲਗਾਤਾਰ ਸੱਤਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

ਲਗਾਤਾਰ ਸੱਤਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

ਲਗਾਤਾਰ ਸੱਤਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ,ਨਵੀਂ ਦਿੱਲੀ: ਦੇਸ਼ 'ਚ ਲਗਾਤਾਰ ਸੱਤਵੇਂ ਦਿਨ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਜਿਸ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਪੈਟਰੋਲ 80 ਰੁਪਏ ਅਤੇ ਡੀਜ਼ਲ 70 ਰੁਪਏ ਤੋਂ ਉੱਪਰ ਵਿਕ ਰਿਹਾ ਹੈ। fuel ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ 7 ਦਿਨਾਂ ਤੋਂ ਪੈਟਰੋਲ 1.88 ਰੁਪਏ ਲਿਟਰ ਮਹਿੰਗਾ ਹੋ ਗਿਆ ਹੈ ਅਤੇ ਡੀਜ਼ਲ ਦੇ ਭਾਅ 'ਚ ਵੀ 1.50 ਫੀਸਦੀ ਦਾ ਵਾਧਾ ਹੋਇਆ ਹੈ। ਹੋਰ ਪੜ੍ਹੋ: ਕੱਚਾ ਤੇਲ ਮਹਿੰਗਾ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ :ਧਰਮਿੰਦਰ ਪ੍ਰਧਾਨ fuelਪੈਟਰੋਲ ਦੇ ਭਾਅ ਸੋਮਵਾਰ ਨੂੰ ਦਿੱਲੀ 'ਚ 29 ਪੈਸੇ, ਕੋਲਕਾਤਾ ਅਤੇ ਮੁੰਬਈ 'ਚ 28 ਪੈਸੇ ਜਦੋਂਕਿ ਚੇਨਈ 'ਚ 31 ਪੈਸੇ ਪ੍ਰਤੀ ਲਿਟਰ ਵਧ ਗਏ ਹਨ। ਡੀਜ਼ਲ ਦੇ ਭਾਅ ਦਿੱਲੀ 'ਚ 19 ਪੈਸੇ, ਕੋਲਕਾਤਾ ਅਤੇ ਚੇਨਈ 'ਚ 20 ਪੈਸੇ ਜਦੋਂਕਿ ਮੁੰਬਈ 'ਚ 21 ਪੈਸੇ ਪ੍ਰਤੀ ਲਿਟਰ ਵਧੇ ਹਨ। fuelਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ 14 ਸਤੰਬਰ ਨੂੰ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਪਲਾਂਟ 'ਤੇ ਡ੍ਰੋਨ ਦੇ ਜ਼ਰੀਏ ਹੋਏ ਹਮਲੇ ਦੇ ਬਾਅਦ ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਬੀਤੇ ਸੋਮਵਾਰ ਨੂੰ ਤਕਰੀਬਨ 20 ਫੀਸਦੀ ਦਾ ਉਛਾਲ ਆਇਆ ਜਿਹੜੀ ਕਿ 28 ਸਾਲ ਬਾਅਦ ਹਾਈ ਸਭ ਤੋਂ ਵੱਡੀ ਇਕ ਦਿਨ ਦੀ ਤੇਜ਼ੀ ਸੀ। -PTC News


Top News view more...

Latest News view more...