ਮੁੱਖ ਖਬਰਾਂ

ਪੈਟਰੋਲ-ਡੀਜ਼ਲ ਦੀਆਂ ਘਟੀਆਂ ਕੀਮਤਾਂ, ਜਾਣੋ, ਅੱਜ ਦੇ ਰੇਟ

By Jashan A -- July 09, 2019 10:07 am -- Updated:Feb 15, 2021

ਪੈਟਰੋਲ-ਡੀਜ਼ਲ ਦੀਆਂ ਘਟੀਆਂ ਕੀਮਤਾਂ, ਜਾਣੋ, ਅੱਜ ਦੇ ਰੇਟ,ਨਵੀਂ ਦਿੱਲੀ: ਪਿਛਲੇ ਦਿਨੀਂ ਆਮ ਬਜਟ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਲਗਭਗ 2 ਰੁਪਏ ਦੀ ਤੇਜ਼ੀ ਆ ਗਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ। ਦਰਅਸਲ, ਅੱਜ ਪੈਟਰੋਲ ਜਿਥੇ 6 ਪੈਸੇ ਸਸਤਾ ਹੋਇਆ ਹੈ ਉੱਧਰ ਡੀਜ਼ਲ ਦੀ ਕੀਮਤ 10 ਪੈਸੇ ਘਟ ਹੋਈ ਹੈ।

ਇਸ ਦੇ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 72.90 ਰੁਪਏ ਮਿਲ ਰਿਹਾ ਹੈ ਉੱਧਰ ਡੀਜ਼ਲ 66.49 ਰੁਪਏ ਲੀਟਰ ਮਿਲ ਰਿਹਾ ਹੈ। ਇੰਦੌਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ 78.17 ਰੁਪਏ ਲੀਟਰ ਮਿਲ ਰਿਹਾ ਹੈ।

ਹੋਰ ਪੜ੍ਹੋ:ਛੇਵੇਂ ਦਿਨ ਵੀ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

ਉੱਧਰ ਡੀਜ਼ਲ ਦੀ ਕੀਮਤ 69.96 ਰੁਪਏ ਲੀਟਰ ਹੈ। ਇਸ ਤਰ੍ਹਾਂ ਰਾਏਪੁਰ 'ਚ ਪੈਟਰੋਲ 71.40 ਰੁਪਏ ਲੀਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 69.84 ਰੁਪਏ ਲੀਟਰ ਹੈ।ਮੁੰਬਈ 'ਚ ਪੈਟਰੋਲ 78.52 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 69.96 ਰੁਪਏ ਲੀਟਰ ਮਿਲ ਰਿਹਾ ਹੈ।

-PTC News

  • Share