ਮੁੱਖ ਖਬਰਾਂ

Petrol-Diesel Price: ਦਿੱਲੀ 'ਚ ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਆਪਣੇ ਸ਼ਹਿਰ ਦਾ ਭਾਅ

By Riya Bawa -- October 29, 2021 10:10 am -- Updated:Feb 15, 2021

Fuel Price Hike: ਦੇਸ਼ ਵਿਚ ਲਗਾਤਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) 'ਚ 35 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਨਵੀਂ ਕੀਮਤ 108 ਰੁਪਏ 64 ਪੈਸੇ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ ਹੁਣ 97 ਰੁਪਏ 37 ਪੈਸੇ ਹੋ ਗਈ ਹੈ।

Petrol, diesel prices in India hiked again, diesel crosses Rs 105 mark in Mumbai

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ (Petrol Price) 114 ਰੁਪਏ 47 ਪੈਸੇ ਅਤੇ ਡੀਜ਼ਲ ਦੀ ਕੀਮਤ (Diesel Price) 105 ਰੁਪਏ 49 ਪੈਸੇ ਹੋ ਗਈ ਹੈ। ਕੋਲਕਾਤਾ 'ਚ ਪੈਟਰੋਲ ਦਾ ਨਵਾਂ ਰੇਟ ਹੁਣ 109 ਰੁਪਏ 2 ਪੈਸੇ ਅਤੇ ਡੀਜ਼ਲ 100 ਰੁਪਏ 49 ਪੈਸੇ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨਈ 'ਚ ਹੁਣ ਪੈਟਰੋਲ 105 ਰੁਪਏ 43 ਪੈਸੇ ਅਤੇ ਡੀਜ਼ਲ 101 ਰੁਪਏ 59 ਪੈਸੇ 'ਚ ਮਿਲੇਗਾ।

ਕੋਲਕਾਤਾ 'ਚ ਡੀਜ਼ਲ ਦਾ ਰੇਟ 100 ਰੁਪਏ ਨੂੰ ਪਾਰ ਕਰ ਗਿਆ ਹੈ। ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ, ਹਾਵੜਾ ਅਤੇ ਹੁਗਲੀ ਵਿੱਚ ਕੱਲ੍ਹ (28 ਅਕਤੂਬਰ, 2021) ਕੀਮਤਾਂ ਵਿੱਚ ਵਾਧਾ ਦੇਖਿਆ ਗਿਆ। ਪੱਛਮੀ ਬੰਗਾਲ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਅਨਿਰਬਾਨ ਸਾਹਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕੀਮਤਾਂ ਵਧੀਆਂ ਹਨ, ਉਸ ਦਾ ਨੁਕਸਾਨ ਅਸੀਂ ਝੱਲ ਰਹੇ ਹਾਂ। ਪੱਛਮੀ ਬੰਗਾਲ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ 30 ਮਿੰਟ ਲਈ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ।

ਦੱਸਣਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਯਾਨੀ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣਰਾਸ਼ਟਰੀਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 108 ਰੁਪਏ 29 ਪੈਸੇ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 97 ਰੁਪਏ 02 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।

-PTC News